ਇੰਟਰਨੈਸ਼ਨਲ ਡੈਸਕ– ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ 250 ਫਲਸਤੀਨੀ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਲਗਭਗ 100 ਪੁਲਸ ਮੁਲਾਜ਼ਮਾਂ ਨੂੰ ਸੱਦਿਆ ਗਿਆ ਸੀ, ਜਿਨ੍ਹਾਂ ਨੇ ਵੈਂਕੂਵਰ ਰੈਸਟੋਰੈਂਟ ਨੂੰ ਘੇਰ ਲਿਆ, ਜਿਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੰਗਲਵਾਰ ਰਾਤ ਨੂੰ ਖਾਣਾ ਖਾ ਰਹੇ ਸਨ। ਟਰੂਡੋ ’ਤੇ ਫਲਸਤੀਨੀ ਸਮਰਥਕਾਂ ਦਾ ਦਬਾਅ ਹੈ ਕਿ ਉਹ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗਬੰਦੀ ਲਈ ਗੱਲਬਾਤ ਕਰਨ।
ਸੁਰੱਖਿਆ ਮੁਲਾਜ਼ਮਾਂ ਨੇ ਇਕ ਬਿਆਨ ’ਚ ਕਿਹਾ, ‘‘ਵੈਂਕੂਵਰ ਪੁਲਸ ਨੇ ਚਾਈਨਾਟਾਊਨ ਰੈਸਟੋਰੈਂਟ ਦੇ ਬਾਹਰ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਮੰਗਲਵਾਰ ਰਾਤ ਲਗਭਗ 100 ਅਧਿਕਾਰੀਆਂ ਨੂੰ ਤਾਇਨਾਤ ਕੀਤਾ, ਜਿਥੇ ਪ੍ਰਧਾਨ ਮੰਤਰੀ ਖਾਣਾ ਖਾ ਰਹੇ ਸਨ। ਪੁਲਸ ਨੇ ਭੀੜ ਨੂੰ ਕੰਟਰੋਲ ਕਰਨ ਤੇ ਹਟਾਉਣ ’ਚ ਮਦਦ ਕੀਤੀ, ਜਦਕਿ ਪ੍ਰਧਾਨ ਮੰਤਰੀ ਨੂੰ ਸੁਰੱਖਿਅਤ ਰੈਸਟੋਰੈਂਟ ਤੋਂ ਬਾਹਰ ਕੱਢਿਆ ਗਿਆ।’’
ਇਹ ਖ਼ਬਰ ਵੀ ਪੜ੍ਹੋ : ਪਾਕਿ ਸਰਕਾਰ ਦਾ ਸ਼ਰਧਾਲੂਆਂ ਨੂੰ ਝਟਕਾ, ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵਧਾਈ ਫੀਸ
ਪੁਲਸ ਨੇ ਕਿਹਾ ਕਿ 27 ਸਾਲਾ ਇਕ ਵਿਅਕਤੀ ਨੂੰ ਇਕ ਮਹਿਲਾ ਅਧਿਕਾਰੀ ਦੇ ਚਿਹਰੇ ’ਤੇ ਮੁੱਕਾ ਮਾਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਬੁਲਾਰੇ ਮੁਹੰਮਦ ਹੁਸੈਨ ਨੇ ਈ-ਮੇਲ ਰਾਹੀਂ ਕਿਹਾ, ‘‘ਕੱਲ ਸ਼ਾਮ ਨੂੰ ਵੈਂਕੂਵਰ ’ਚ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਨਾਲ ਸੰਪਰਕ ਕੀਤਾ ਪਰ ਅੱਗੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।’’
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਟਰੂਡੋ ਨੇ ਕਿਹਾ ਕਿ ਗਾਜ਼ਾ ’ਚ ਮਹਿਲਾਵਾਂ ਤੇ ਬੱਚਿਆਂ ਦੀ ਹੱਤਿਆ ਬੰਦ ਹੋਣੀ ਚਾਹੀਦੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਇਕ ਸੋਸ਼ਲ ਮੀਡੀਆ ਪੋਸਟ ’ਚ ਟਰੂਡੋ ਨੂੰ ਸੰਬੋਧਿਤ ਕਰਦਿਆਂ ਕਿਹਾ, ‘‘ਸੱਭਿਅਤਾ ਦੀਆਂ ਤਾਕਤਾਂ ਨੂੰ ਹਮਾਸ ਦੇ ਤਸ਼ੱਦਦ ਨੂੰ ਹਰਾਉਣ ’ਚ ਇਜ਼ਰਾਈਲ ਦਾ ਸਮਰਥਨ ਕਰਨਾ ਚਾਹੀਦਾ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
UNSC 'ਚ ਗਾਜ਼ਾ 'ਚ ਯੁੱਧ ਰੋਕਣ ਦੇ ਪ੍ਰਸਤਾਵ ਨੂੰ ਮਨਜ਼ੂਰੀ, US-UK ਨੇ ਵੋਟਿੰਗ ਤੋਂ ਬਣਾਈ ਦੂਰੀ
NEXT STORY