ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਮੁਖੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਜਲਦ ਹੀ ਲੰਡਨ ਤੋਂ ਘਰ ਪਰਤਣ ਦੀ ਯੋਜਨਾ ਬਣਾ ਰਹੇ ਹਨ। ਇਹ ਜਾਣਕਾਰੀ ਸ਼ਨੀਵਾਰ ਨੂੰ ਮੀਡੀਆ ਨੂੰ ਦਿੱਤੀ ਗਈ। ਰਾਜਨੀਤਕ ਤੌਰ 'ਤੇ ਮਹੱਤਵਪੂਰਨ ਪੰਜਾਬ ਸੂਬੇ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ "ਚਾਲਬਾਜੀ" ਤੋਂ ਪਾਰਟੀ ਨੂੰ ਝਟਕਾ ਦੇਣ ਤੋਂ ਕੁਝ ਦਿਨ ਬਾਅਦ ਇਹ ਗੱਲ ਸਾਹਮਣੇ ਆਈ ਹੈ।
ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਪੀਐਮਐਲ-ਐਨ ਦੀ ਅਗਵਾਈ ਵਾਲੀ ਫੈਡਰਲ ਸਰਕਾਰ ਖਾਨ ਦੇ ਸਹਿਯੋਗੀ ਅਤੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਨੂੰ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਜਿੱਤਣ ਤੋਂ ਰੋਕਣ ਵਿੱਚ ਅਸਫਲ ਰਹੀ ਹੈ। ਇਲਾਹੀ ਨੇ ਵੀਰਵਾਰ ਨੂੰ ਸੂਬਾਈ ਅਸੈਂਬਲੀ ਭੰਗ ਕਰਨ ਦੇ ਹੁਕਮ 'ਤੇ ਦਸਤਖ਼ਤ ਕੀਤੇ। ਪਾਕਿਸਤਾਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਵਿੱਚ ਹਫ਼ਤਿਆਂ ਤੱਕ ਚੱਲੀ ਸਿਆਸੀ ਉਥਲ-ਪੁਥਲ ਤੋਂ ਬਾਅਦ ਇਲਾਹੀ ਨੇ ਵੀਰਵਾਰ ਨੂੰ ਪ੍ਰੋਵਿੰਸ਼ੀਅਲ ਅਸੈਂਬਲੀ ਵਿੱਚ ਭਰੋਸੇ ਦਾ ਵੋਟ ਜਿੱਤ ਕੇ ਆਪਣਾ ਬਹੁਮਤ ਸਾਬਤ ਕਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਘਟਦੀ ਆਬਾਦੀ ਤੋਂ ਪਰੇਸ਼ਾਨ ਚੀਨ, 'ਬੱਚੇ' ਪੈਦਾ ਕਰਨ ਲਈ ਮਾਪਿਆਂ ਨੂੰ 'ਪੈਸੇ' ਦੇਣ ਦੀ ਪੇਸ਼ਕਸ਼
ਰਿਪੋਰਟਾਂ ਦੇ ਅਨੁਸਾਰ ਸ਼ਰੀਫ ਅਤੇ ਮਰੀਅਮ, ਜੋ ਪਹਿਲਾਂ ਫਰਵਰੀ ਦੇ ਅੱਧ ਵਿੱਚ ਪਾਕਿਸਤਾਨ ਪਰਤਣ ਦੀ ਯੋਜਨਾ ਬਣਾ ਰਹੇ ਸਨ, ਹੁਣ ਆਪਣੀਆਂ ਯੋਜਨਾਵਾਂ 'ਤੇ ਮੁੜ ਵਿਚਾਰ ਕਰ ਰਹੇ ਹਨ ਅਤੇ ਜਲਦੀ ਤੋਂ ਜਲਦੀ ਦੇਸ਼ ਪਰਤ ਸਕਦੇ ਹਨ। ਸ਼ਰੀਫ ਪਰਿਵਾਰ ਦੇ ਕਰੀਬੀ ਸੂਤਰ ਨੇ ਜੀਓ ਟੀਵੀ ਨੂੰ ਦੱਸਿਆ ਕਿ ਪਿਓ-ਧੀ ਦੀ ਜੋੜੀ 10 ਦਿਨਾਂ ਦੇ ਅੰਦਰ ਲੰਡਨ ਤੋਂ ਵਾਪਸ ਆ ਜਾਵੇਗੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੋਰੋਨਾ ਦਾ ਕਹਿਰ, ਚੀਨ ਨੇ ਕਰੀਬ 60 ਹਜ਼ਾਰ ਲੋਕਾਂ ਦੀ ਮੌਤ ਦੀ ਦਿੱਤੀ ਜਾਣਕਾਰੀ
NEXT STORY