ਗੁਰਦਾਸਪੁਰ/ਮੁਜ਼ੱਫਰਾਬਾਦ (ਵਿਨੋਦ)- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਆਜ਼ਾਦੀ ਲਈ ਸ਼ੁਰੂ ਹੋਏ ਸੰਘਰਸ਼ ਦੇ ਤੀਜੇ ਦਿਨ ਲੋਕਾਂ ਨੇ ਇਕ ਵਿਸ਼ਾਲ ਜਲੂਸ ਕੱਢਿਆ ਅਤੇ ਪਾਕਿਸਤਾਨ ਸਰਕਾਰ, ਪਾਕਿਸਤਾਨੀ ਫੌਜ ਅਤੇ ਪੁਲਸ ਵਿਰੁੱਧ ਨਾਅਰੇਬਾਜ਼ੀ ਕੀਤੀ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਅੱਜ ਤੀਜੇ ਦਿਨ ਟਕਰਾਅ ਨੂੰ ਹਿੰਸਕ ਹੁੰਦਾ ਦੇਖ ਕੇ ਪਾਕਿਸਤਾਨੀ ਫੌਜ ਨੇ ਮੋਰਚਾ ਸੰਭਾਲਿਆ ਅਤੇ ਪੁਲਸ ਨਾਲ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਵੀ ਫੌਜ ਅਤੇ ਪੁਲਸ ਦੇ ਲੱਗਭਗ 250 ਜਵਾਨਾਂ ਬੰਧਕ ਬਣਾ ਲਿਆ ਅਤੇ ਕੁਝ ਨਾਲ ਕੁੱਟਮਾਰ ਵੀ ਕੀਤੀ। ਲੱਗਭਗ 3 ਕਿਲੋਮੀਟਰ ਤੱਕ ਆਪਣੇ ਜਲੂਸ ’ਚ ਸਾਰੇ ਜਵਾਨਾਂ ਨੂੰ ਸ਼ਾਮਲ ਕੇ ਉਨ੍ਹਾਂ ਕੋਲੋਂ ਵੀ ਪਾਕਿਸਤਾਨੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਵਾਈ।
ਅੱਜ ਲਗਾਤਾਰ ਤੀਜੇ ਦਿਨ ਫੌਜ ਨੇ ਜਲੂਸ ਨੂੰ ਅੱਗੇ ਵਧਣ ਤੋਂ ਰੋਕਣ ਲਈ ਲੋਹੇ ਦੇ ਪੁਲ ’ਤੇ ਟੈਂਕਰ ਅਤੇ ਕੰਟੇਨਰ ਰੱਖ ਕੇ ਰਸਤਾ ਬੰਦ ਕਰ ਦਿੱਤਾ ਸੀ ਪਰ ਲੋਕਾਂ ਦੀ ਭੀੜ ਨੇ ਫੌਜ ਵੱਲੋਂ ਰੱਖੇ ਗਏ ਕੰਟੇਨਰਾਂ ਅਤੇ ਕੁਝ ਵਾਹਨਾਂ ਨੂੰ ਚੁੱਕ ਕੇ ਪੁਲ ਤੋਂ ਦਰਿਆ ’ਚ ਸੁੱਟ ਦਿੱਤਾ ਅਤੇ ਆਪਣਾ ਜਲੂਸ ਜਾਰੀ ਰੱਖਿਆ। ਸਕਿਓਰਿਟੀ ਫੋਰਸਿਜ਼ ਨੇ ਬੁੱਧਵਾਰ ਨੂੰ ਨਿਹੱਥੇ ਲੋਕਾਂ ’ਤੇ ਫਾਇਰਿੰਗ ਕੀਤੀ। ਇਸ ’ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਲੋਕ ਜ਼ਖਮੀ ਹਨ। ਇਨ੍ਹਾਂ ਪ੍ਰਦਰਸ਼ਨਾਂ ’ਚ ਹੁਣ ਤੱਕ 10 ਲੋਕ ਮਾਰੇ ਜਾ ਚੁੱਕੇ ਹਨ। ਮੀਡੀਆ ਰਿਪੋਰਟ ਮੁਤਾਬਕ ਅੱਜ ਬਾਘ ਜ਼ਿਲੇ ਦੇ ਧੀਰਕੋਟ ’ਚ 4 ਲੋਕ ਮਾਰੇ ਗਏ, ਮੁਜ਼ੱਫਰਾਬਾਦ ’ਚ 2 ਅਤੇ ਮੀਰਪੁਰ ’ਚ 2 ਮੌਤਾਂ ਹੋਈਆਂ।
ਮਾਝਾ ਗਰੁੱਪ ਮੈਲਬੌਰਨ ਵੱਲੋਂ 'ਅਸ਼ਕੇ' ਸ਼ੋਅ ਦਾ ਆਯੋਜਨ, ਗੁਰਸ਼ਬਦ ਤੇ ਬੰਨੀ ਜੌਹਲ ਨੇ ਬੰਨ੍ਹਿਆ ਸਮਾਂ
NEXT STORY