ਵਾਰਸਾ (ਭਾਸ਼ਾ): ਪੋਲੈਂਡ ਦੇ ਦੱਖਣ ਵਿਚ ਸਥਿਤ ਸਿਲੇਸੀਅਨ ਵਾਓਡੋਡਸ਼ਿਪ ਦੇ ਸਕੀ ਰਿਜੋਰਟ ਵਿਚ ਬੁੱਧਵਾਰ ਨੂੰ ਗੈਸ ਪਾਈਪ ਲਾਈਨ ਵਿਚ ਧਮਾਕਾ ਹੋ ਗਿਆ। ਧਮਾਕੇ ਕਾਰਨ ਇਕ ਰਿਹਾਇਸ਼ੀ ਇਮਾਰਤ ਢਹਿ-ਢੇਰੀ ਹੋ ਗਈ ਅਤੇ ਇਸ ਵਿਚ ਅੱਗ ਲੱਗ ਗਈ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ 2 ਬੱਚੇ ਵੀ ਸ਼ਾਮਲ ਹਨ। ਮ੍ਰਿਤਕਾਂ ਅਤੇ ਜ਼ਖਮੀਆਂ ਦੇ ਇਲਾਵਾ ਦੋ ਵਿਅਕਤੀ ਲਾਪਤਾ ਹਨ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਕਰੀਬ 100 ਫਾਇਰ ਫਾਈਟਰਜ਼ ਬਚੇ ਹੋਏ ਲੋਕਾਂ ਦੀ ਖੋਜ ਵਿਚ ਵੀਰਵਾਰ ਨੂੰ ਘਰ ਦੇ ਮਲਬੇ ਦੀ ਸਫਾਈ ਕਰ ਰਹੇ ਸਨ। ਸਥਾਨਕ ਅਧਿਕਾਰੀ ਜ਼ਰੋਸਲਾਵ ਵਿਚੋਰੇਕ ਨੇ ਕਿਹਾ,''ਅਸੀਂ ਹਾਲੇ ਵੀ ਚਮਤਕਾਰ ਦੀ ਆਸ ਕਰ ਰਹੇ ਹਾਂ।'' ਉਨ੍ਹਾਂ ਨੇ ਕਿਹਾ ਕਿ ਬਰਾਮਦ ਦੋ ਲਾਸ਼ਾਂ ਬੱਚਿਆਂ ਅਤੇ ਚਾਰ ਬਾਲਗਾਂ ਦੀਆਂ ਹਨ। ਧਮਾਕੇ ਦੇ ਸਮੇਂ ਘਰ ਵਿਚ 8 ਲੋਕਾਂ ਦੇ ਹੋਣ ਦੀ ਸੰਭਾਵਨਾ ਸੀ। ਸਥਾਨਕ ਗੈਸ ਵਿਤਰਕ ਪੀ.ਐੱਸ.ਜੀ. ਨੇ ਕਿਹਾ ਕਿ ਗੈਸ ਪਾਈਪ ਲਾਈਨ ਵਿਚ ਅਚਾਨਕ ਦਬਾਅ ਘੱਟ ਹੋਣ ਕਾਰਨ ਇਹ ਧਮਾਕਾ ਹੋਇਆ। ਵਿਤਰਕ ਨੇ ਕਿਹਾ ਕਿ ਨੇੜੇ ਚੱਲ ਰਹੇ ਉਸਾਰੀ ਕੰਮ ਦੇ ਕਾਰਨ ਪਾਈਪਲਾਈਨ ਵਿਚ ਛੇਦ ਹੋਇਆ ਹੋਵੇਗਾ।

ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਮੌਕੇ 'ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਰਿਪੋਰਟ ਮੁਤਾਬਕ ਘਰ ਵਿਚ 9 ਲੋਕ ਰਹਿੰਦੇ ਸਨ ਪਰ ਧਮਾਕੇ ਦੇ ਸਮੇਂ ਉਨ੍ਹਾਂ ਵਿਚੋਂ ਇਕ ਘਰ ਵਿਚ ਮੌਜੂਦ ਨਹੀਂ ਸੀ। ਸਥਾਨਕ ਅੱਗ ਬੁਝਾਊ ਬੁਲਾਰੇ ਪੈਟਰਿਸਜਾ ਪੋਕਰੀਜਵਾ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਛੇ ਵਜੇ ਪਰਬਤੀ ਖੇਤਰ ਸਜ਼ੇਸਿਰਕ ਵਿਚ ਸਥਿਤ ਘਰ ਵਿਚ ਹੋਏ ਧਮਾਕੇ ਦੇ ਬਾਅਦ ਇਹ ਤਿੰਨ ਮੰਜ਼ਿਲਾ ਇਮਾਰਤ ਢਹਿ-ਢੇਰੀ ਹੋ ਗਈ। ਖੇਤਰੀ ਅੱਗ ਬੁਝਾਊ ਪ੍ਰਮੁੱਖ ਜੇਕੇਕ ਕਲੇਂਜਸਜੇਵਿਸਕੀ ਨੇ ਦੱਸਿਆ ਕਿ ਕਰੀਬ 100 ਦਮਕਲ ਕਰਮੀ ਜ਼ੀਰੋ ਤੋਂ ਹੇਠਾਂ ਤਾਪਮਾਨ ਵਿਚ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿਚ ਲੱਗੇ ਹਨ।
ਅਮਰੀਕਾ : ਗੋਲੀਬਾਰੀ ਦੌਰਾਨ ਵਾਲ-ਵਾਲ ਬਚੇ ਭਾਰਤੀ ਏਅਰਫੋਰਸ ਮੁਖੀ ਭਦੌਰੀਆ
NEXT STORY