ਵਾਰਸਾ(ਏਜੰਸੀ)— ਪੋਲੈਂਡ 'ਚ ਇਕ ਹਮਲਾਵਰ ਨੇ ਚੈਰਿਟੀ ਪ੍ਰੋਗਰਾਮ ਦੌਰਾਨ ਸੈਂਕੜੇ ਲੋਕਾਂ ਸਾਹਮਣੇ ਗਦਾਸੰਕ ਸ਼ਹਿਰ ਦੇ ਮੇਅਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪੁਲਸ ਅਤੇ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਹ ਹਮਲਾ ਐਤਵਾਰ ਨੂੰ ਕੀਤਾ ਗਿਆ। ਮੇਅਰ ਪਾਵੇਲ ਐਡਮੋਵਿਜ (53) ਦਾ ਇਲਾਜ ਕਰ ਰਹੇ ਇਕ ਡਾਕਟਰ ਜੇਰਜੀ ਕਾਰਪਿੰਸਕੀ ਨੇ ਉਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਦੱਸੀ ਹੈ।
ਯੂ-ਟਿਊਬ 'ਤੇ ਉਪਲਬਧ ਹਮਲੇ ਦੇ ਵੀਡੀਓ 'ਚ ਹਮਲਾਵਰ ਮੇਅਰ ਨੂੰ ਚਾਕੂ ਮਾਰਿਆ ਹੋਇਆ ਦਿਖਾਈ ਦੇ ਰਿਹਾ ਹੈ। ਮੇਅਰ 'ਤੇ ਹਮਲਾ ਕਰਨ ਮਗਰੋਂ ਹਮਲਾਵਰ ਨੇ ਦਾਅਵਾ ਕੀਤਾ ਕਿ ਉਸ ਨੂੰ ਝੂਠੇ ਦੋਸ਼ਾਂ 'ਚ ਜੇਲ 'ਚ ਸੁੱਟ ਦਿੱਤਾ ਗਿਆ ਸੀ ਅਤੇ ਪ੍ਰੇਸ਼ਾਨ ਕੀਤਾ ਗਿਆ ਸੀ। ਪੁਲਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਟਰੰਪ ਨੇ ਪੁਤਿਨ ਨਾਲ ਆਪਣੀਅਣ ਮੁਲਾਕਾਤਾਂ ਦਾ ਬਿਊਰਾ ਸਾਂਝਾ ਨਾ ਕਰਨ ਦੀ ਖਬਰ ਨੂੰ ਕੀਤਾ ਖਾਰਿਜ
NEXT STORY