ਇੰਟਰਨੈਸ਼ਨਲ ਡੈਸਕ : ਅਮਰੀਕਾ 'ਚ ਰਾਸ਼ਟਰਪਤੀ ਚੋਣਾਂ 'ਚ ਕਮਲਾ ਹੈਰਿਸ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਮੀਦਵਾਰ ਹੈ। ਜੇਕਰ ਕਮਲਾ ਹੈਰਿਸ 5 ਨਵੰਬਰ ਨੂੰ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਜਾਂਦੀ ਹੈ ਤਾਂ ਉਹ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੀ ਪਹਿਲੀ ਮਹਿਲਾ ਅਤੇ ਗੈਰ ਗੋਰੀ ਰਾਸ਼ਟਰਪਤੀ ਬਣ ਜਾਵੇਗੀ। ਚੋਣ ਪ੍ਰਚਾਰ ਦੌਰਾਨ ਵਿਰੋਧੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਕਮਲਾ ਹੈਰਿਸ 'ਤੇ ਲਗਾਤਾਰ ਹਮਲੇ ਕਰ ਰਹੇ ਹਨ।
ਕਮਲਾ ਹੈਰਿਸ ਦਾ ਇਤਿਹਾਸ?
ਕਮਲਾ ਹੈਰਿਸ ਦਾ ਜਨਮ 20 ਅਕਤੂਬਰ 1964 ਨੂੰ ਓਕਲੈਂਡ, ਕੈਲੀਫੋਰਨੀਆ 'ਚ ਹੋਇਆ ਸੀ। ਕਮਲਾ ਭਾਰਤੀ ਮੂਲ ਦੀ ਬ੍ਰਾਹਮਣ ਹੈ। ਉਸਦੀ ਮਾਂ ਸ਼ਿਆਮਲਾ ਗੋਪਾਲਨ ਅਤੇ ਪਿਤਾ ਜਮੈਕਨ ਹੈਰਿਸ ਹਨ। ਵਿਆਹ ਦੇ 9 ਸਾਲ ਬਾਅਦ 1972 'ਚ ਤਲਾਕ ਹੋਣ ਤੋਂ ਬਾਅਦ ਉਸਦੀ ਮਾਂ ਨੇ ਕਮਲਾ ਅਤੇ ਉਸਦੀ ਭੈਣ ਮਾਇਆ ਦਾ ਪਾਲਣ-ਪੋਸ਼ਣ ਕੀਤਾ। ਇਸ ਕਰ ਕੇ ਭਾਰਤੀ ਸੰਸਕ੍ਰਿਤੀ ਦਾ ਕਮਲਾ 'ਤੇ ਬਹੁਤ ਪ੍ਰਭਾਵ ਹੈ। ਸਕੂਲ ਦੇ ਦਿਨਾਂ ਤੋਂ ਹੀ ਕਮਲਾ ਹੈਰਿਸ ਨੂੰ ਗੈਰ-ਗੋਰੇ ਹੋਣ ਕਾਰਨ ਰੰਗਭੇਦ ਦਾ ਸਾਹਮਣਾ ਕਰਨਾ ਪਿਆ ਹੈ। ਉਹ ਹਮੇਸ਼ਾ ਆਪਣੇ ਹੱਕਾਂ ਅਤੇ ਅਧਿਕਾਰਾਂ ਲਈ ਆਵਾਜ਼ ਉਠਾਉਂਦੀ ਰਹੀ ਹੈ।
ਕਮਲਾ ਦੀ ਸ਼ਖਸੀਅਤ ਬਹੁਤ ਸ਼ਕਤੀਸ਼ਾਲੀ
ਕਮਲਾ ਬਾਰੇ, ਉਸਦੀ ਇੱਕ ਦੋਸਤ, ਵਾਂਡਾ ਕਾਗਨ ਨੇ ਕਿਹਾ ਕਿ ਸਕੂਲ ਵਿੱਚ ਕਮਲਾ ਦੀ ਬਹੁਤ ਮਜ਼ਬੂਤ ਸ਼ਖਸੀਅਤ ਸੀ, ਜਿਸ ਕਾਰਨ ਉਹ ਸਕੂਲ ਵਿੱਚ ਸਭ ਤੋਂ ਵੱਖਰੀ ਸੀ। ਉਸ ਦੇ ਦੋਸਤ ਡੀਨ ਸਮਿਥ ਨੇ ਡੇਲੀ ਮੇਲ ਨੂੰ ਦੱਸਿਆ ਕਿ ਸਕੂਲ ਦੇ ਦਿਨਾਂ ਦੌਰਾਨ ਕਮਲਾ ਦਾ ਕੋਈ ਬੁਆਏਫ੍ਰੈਂਡ ਨਹੀਂ ਸੀ। ਉਹ ਸਿਰਫ਼ ਪੜ੍ਹਨ ਲਈ ਸਕੂਲ ਆਉਂਦੀ ਸੀ।
30 ਸਾਲ ਵੱਡੇ ਵਿਅਕਤੀ ਨਾਲ ਅਫੇਅਰ
ਕਰੀਅਰ ਦੇ ਸ਼ੁਰੂਆਤੀ ਦੌਰ 'ਚ ਕਮਲਾ ਹੈਰਿਸ ਦੇ ਅਫੇਅਰ ਦੀ ਕਾਫੀ ਚਰਚਾ ਹੋਈ ਸੀ। 1990 ਵਿੱਚ ਸਟੇਟ ਬਾਰ ਕੌਂਸਲ ਵਿੱਚ ਇੱਕ ਸਹਾਇਕ ਵਜੋਂ ਆਪਣਾ ਕੈਰੀਅਰ ਸ਼ੁਰੂ ਕਰਨ ਤੋਂ ਬਾਅਦ, ਕਮਲਾ ਹੈਰਿਸ ਨੇ 1994 ਵਿੱਚ 60 ਸਾਲਾ ਵਿਲੀ ਬ੍ਰਾਊਨ ਨਾਲ ਮੁਲਾਕਾਤ ਕੀਤੀ। ਜੋ ਉਸ ਸਮੇਂ ਕੈਲੀਫੋਰਨੀਆ ਅਸੈਂਬਲੀ ਦੇ ਸਪੀਕਰ ਸਨ ਅਤੇ ਕਮਲਾ ਹੈਰਿਸ ਦੀ ਉਮਰ ਉਸ ਸਮੇਂ ਸਿਰਫ 30 ਸਾਲ ਸੀ। ਉਮਰ ਦੇ ਇੰਨੇ ਵੱਡੇ ਫਰਕ ਦੇ ਬਾਵਜੂਦ ਦੋਵਾਂ ਨੇ 2 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ। ਹਾਲਾਂਕਿ, ਇਸ ਰਿਸ਼ਤੇ ਕਾਰਨ ਕਮਲਾ ਨੂੰ ਵਿਲੀ ਦੀ ਮਿਸਟ੍ਰੈਸ ਵੀ ਕਿਹਾ ਜਾਂਦਾ ਸੀ।
ਸਾਲ 2020 'ਚ ਜਦੋਂ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਚੁਣੀ ਗਈ ਸੀ ਤਾਂ ਸੋਸ਼ਲ ਮੀਡੀਆ 'ਤੇ ਵਿਲੀ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਮੁੜ ਚਰਚਾ ਛਿੜ ਗਈ ਸੀ। ਕਮਲਾ ਦੇ ਆਲੋਚਕ ਵੀ ਉਸ 'ਤੇ ਵਿਲੀ ਦੇ ਅਹੁਦੇ ਦਾ ਫਾਇਦਾ ਉਠਾਉਣ ਦਾ ਦੋਸ਼ ਲਗਾਉਂਦੇ ਹਨ। ਇਸ ਤੋਂ ਬਾਅਦ 2001 'ਚ ਕਮਲਾ ਹੈਰਿਸ ਨੇ ਸੈਲੀਬ੍ਰਿਟੀ ਐਂਕਰ ਮੋਂਟੇਲ ਵਿਲੀਅਮਸ ਨੂੰ ਵੀ ਡੇਟ ਕੀਤਾ। ਮੋਂਟੇਲ ਅਮਰੀਕਾ 'ਚ ਇੱਕ ਮਸ਼ਹੂਰ ਟੀਵੀ ਸ਼ੋਅ ਦੀ ਮੇਜ਼ਬਾਨੀ ਕਰਦਾ ਸੀ।
ਕੀ ਹੈਰਿਸ ਰਚੇਗੀ ਇਤਿਹਾਸ?
ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕੀ ਇਤਿਹਾਸ 'ਚ ਪਹਿਲੀ ਮਹਿਲਾ ਅਤੇ ਗੈਰ-ਗੋਰੀ ਰਾਸ਼ਟਰਪਤੀ ਬਣਨ ਦੀ ਦੌੜ 'ਚ ਹੈ। ਜੇਕਰ ਕਮਲਾ ਹੈਰਿਸ ਚੋਣ ਜਿੱਤ ਜਾਂਦੀ ਹੈ ਤਾਂ ਇਹ ਅਮਰੀਕਾ ਵਿਚ ਨਵਾਂ ਇਤਿਹਾਸ ਬਣ ਜਾਵੇਗਾ। ਅਮਰੀਕੀ ਚੋਣਾਂ 5 ਨਵੰਬਰ (ਮੰਗਲਵਾਰ) ਨੂੰ ਹੋਣ ਜਾ ਰਹੀਆਂ ਹਨ। ਇਸ 'ਚ ਕਮਲਾ ਹੈਰਿਸ ਦੇ ਸਾਹਮਣੇ ਰਿਪਬਲਿਕਨ ਡੋਨਾਲਡ ਟਰੰਪ ਖੜ੍ਹੇ ਹਨ। ਦੱਸ ਦਈਏ ਕਿ ਦੋਵਾਂ ਹੀ ਚਿਹਰਿਆਂ ਵਿਚਾਲੇ ਸਖਤ ਮੁਕਾਬਲਾਂ ਦੱਸਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਇਕ ਪੋਲ ਵਿਚ ਖੁਲਾਸਾ ਕੀਤਾ ਗਿਆ ਕਿ ਦੋਵਾਂ ਦੀ ਲੋਕਪ੍ਰਿਅਤਾ ਤਕਰੀਬਨ 49 ਫੀਸਦੀ ਹੈ। ਅਜਿਹੇ ਵਿਚ ਕਿਸ ਦੇ ਹੱਥ ਅਮਰੀਕਾ ਦੀ ਚੋਟੀ ਦੀ ਕੁਰਸੀ ਆਉਂਦੀ ਹੈ, ਇਹ ਦੇਖਣਾ ਦਿਲਚਸਪ ਹੋਵੇਗਾ।
Trump ਜਾਂ Harris... ਜਾਣੋ ਅਮਰੀਕੀ ਰਾਸ਼ਟਰਪਤੀ ਦੀ salary ਅਤੇ ਸਹੂਲਤਾਂ
NEXT STORY