ਸ਼ਾਹਜਾਹ— ਸੰਯੁਕਤ ਅਰਬ ਅਮੀਰਾਤ 'ਚ ਸ਼ਾਰਜਾਹ ਪੁਲਸ ਨੇ ਪਤਨੀ ਦੇ ਨਾਲ ਕੁੱਟਮਾਰ ਕਰਨ ਵਾਲੇ ਭਾਰਤੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਇਹ ਕਾਰਵਾਈ ਕੀਤੀ ਹੈ। ਪੀੜਤ ਮਹਿਲਾ ਨੇ ਵੀਡੀਓ 'ਚ ਦੱਸਿਆ ਕਿ ਉਸ ਦੇ ਪਤੀ ਨੇ ਉਸ ਨਾਲ ਕੁੱਟਮਾਰ ਕੀਤੀ ਹੈ।
ਮੀਡੀਆ ਰਿਪੋਰਟ ਮੁਤਾਬਕ ਭਾਰਤੀ ਮਹਿਲਾ ਦੇ ਇਸ ਟਵੀਟ ਨੂੰ ਦੇਖਦੇ ਹੀ ਸ਼ਾਰਜਾਹ ਪੁਲਸ ਨੇ ਤੁਰੰਤ ਕਾਰਵਾਈ ਕੀਤੀ ਹੈ। ਪੁਲਸ ਨੇ ਦੋਸ਼ੀ 47 ਸਾਲ ਦੇ ਪਤੀ ਨੂੰ ਬੁੱਧਵਾਰ ਰਾਤ ਗ੍ਰਿਫਤਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਮਹਿਲਾ ਨੇ 12 ਨਵੰਬਰ ਨੂੰ ਟਵਿੱਟਰ 'ਤੇ ਸ਼ੇਅਰ ਕੀਤੀ ਸੀ। ਮਹਿਲਾ ਦੀ ਉਮਰ 33 ਸਾਲ ਹੈ। ਵੀਡੀਓ 'ਚ ਦਿਖ ਰਿਹਾ ਹੈ ਕਿ ਮਹਿਲਾ ਦੀ ਇਕ ਅੱਖ 'ਚੋਂ ਖੂਨ ਨਿਕਲ ਰਿਹਾ ਹੈ।
ਇਸ ਪੋਸਟ 'ਚ ਔਰਤ ਨੇ ਲਿਖਿਆ ਕਿ ਤੁਰੰਤ ਮਦਦ ਦੀ ਲੋੜ ਹੈ। ਮੇਰਾ ਨਾਂ ਜੈਸਮੀਨ ਸੁਲਤਾਨ ਹੈ ਤੇ ਮੈਂ ਯੂ.ਏ.ਈ. ਦੇ ਸ਼ਾਰਜਾਹ 'ਚ ਰਹਿੰਦੀ ਹਾਂ। ਮੇਰੇ ਪਤੀ ਦਾ ਨਾਂ ਮੁਹੰਮਦ ਖਿਜਾਰ ਉੱਲਾ ਹੈ। ਮੇਰੇ ਪਤੀ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਹੈ। ਮੈਨੂੰ ਮਦਦ ਦੀ ਲੋੜ ਹੈ। ਮਹਿਲਾ ਨੇ ਵੀਡੀਓ 'ਚ ਦਾਅਵਾ ਕੀਤਾ ਕਿ ਉਸ ਦਾ ਪਤੀ ਰੁਜ਼ਾਨਾ ਉਸ ਨਾਲ ਕੁੱਟਮਾਰ ਕਰਦਾ ਹੈ। ਜੋੜੇ ਦਾ ਵਿਆਹ ਸੱਤ ਸਾਲ ਪਹਿਲਾਂ ਹੋਇਆ ਸੀ ਤੇ ਉਨ੍ਹਾਂ ਦੇ ਦੋ ਬੇਟੇ ਹਨ। ਜਿਨ੍ਹਾਂ 'ਚੋਂ ਇਕ ਦੀ ਉਮਰ ਪੰਜ ਸਾਲ ਹੈ ਤੇ ਦੂਜੇ ਦੀ ਉਮਰ 17 ਮਹੀਨੇ ਹੈ।
ਮਹਿਲਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਸਾਰੇ ਦਸਤਾਵੇਜ਼, ਪਾਸਪੋਰਟ ਤੇ ਸੋਨੇ ਦੇ ਜ਼ੇਵਰ ਉਸ ਦੇ ਪਤੀ ਕੋਲ ਹਨ। ਪੁਲਸ ਨੇ ਸੋਸ਼ਲ ਮੀਡੀਆ 'ਤੇ ਉਸ ਨੂੰ ਭਰੋਸਾ ਦਿੱਤਾ ਹੈ ਕਿ ਮਾਮਲੇ ਨੂੰ ਸਬੰਧਿਤ ਅਧਿਕਾਰੀ ਦੇਖਣਗੇ। ਨਾਲ ਹੀ ਪੁਲਸ ਨੇ ਲੋਕਾਂ ਨੂੰ ਅਜਿਹੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਨਾ ਕਰਨ ਦੀ ਅਪੀਲ ਕੀਤੀ ਹੈ ਤੇ ਕਿਹਾ ਹੈ ਕਿ ਇਸ ਦਾ ਸਮਾਜ 'ਤੇ ਨਾਕਾਰਾਤਮਕ ਅਸਰ ਪੈਂਦਾ ਹੈ।
ਆਸਟ੍ਰੇਲੀਆ 'ਚ 3 ਮਹੀਨੇ ਤੱਕ ਮੀਂਹ ਦੇ ਸੰਕੇਤ ਨਹੀਂ, ਹੋਰ ਭੜਕੇਗੀ ਜੰਗਲ ਦੀ ਅੱਗ
NEXT STORY