ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ 'ਚ ਪੁਲਸ ਦੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਨੇ ਇਸ ਸਾਲ ਦੇ ਪਹਿਲੇ 6 ਮਹੀਨਿਆਂ 'ਚ 124 ਅੱਤਵਾਦੀਆਂ ਨੂੰ ਮਾਰ ਸੁੱਟਿਆ ਅਤੇ 322 ਹੋਰ ਨੂੰ ਗ੍ਰਿਫ਼ਤਾਰ ਕਰ ਲਿਆ। ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
ਸੀਟੀਡੀ ਵਲੋਂ ਐਤਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕੁੱਲ 1,433 ਆਪਰੇਸ਼ਨ ਕੀਤੇ ਗਏ ਅਤੇ ਸੀਟੀਡੀ ਅਧਿਕਾਰੀਆਂ ਨੇ ਪੂਰੇ ਸੂਬੇ 'ਚ 55 ਅੱਤਵਾਦੀ ਹਮਲਿਆਂ ਨੂੰ ਅਸਫ਼ਲ ਕੀਤਾ। ਕੁਝ ਹੋਰ ਆਪਰੇਸ਼ਨਾਂ 'ਚ ਸੀਟੀਡੀ ਨੇ ਸੂਬੇ ਤੋਂ ਵਿਸਫ਼ੋਟਕਾਂ ਦੀ ਤਸਕਰੀ 'ਚ ਸ਼ਾਮਲ 14 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ। ਬਿਆਨ 'ਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ 18 ਸਭ ਤੋਂ ਵੱਡੇ ਲੋੜੀਂਦੇ ਅੱਤਵਾਦੀਆਂ ਦੇ ਸਿਰ 'ਤੇ ਇਨਾਮ ਵੀ ਤੈਅ ਕੀਤਾ, ਜਿਨ੍ਹਾਂ 'ਚੋਂ 8 ਮਾਰੇ ਗਏ, ਜਦੋਂ ਕਿ 10 ਹੋਰ ਗ੍ਰਿਫ਼ਤਾਰ ਕੀਤੇ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੇਬਰ ਨੇਤਾ ਸਟਾਰਮਰ ਨੇ ਮੰਦਰ 'ਚ ਕੀਤੀ ਪੂਜਾ, ਕਿਹਾ- ਬ੍ਰਿਟੇਨ 'ਚ ਹਿੰਦੂਫੋਬੀਆ ਲਈ ਕੋਈ ਜਗ੍ਹਾ ਨਹੀਂ
NEXT STORY