ਗੁਰਦਾਸਪੁਰ/ਰਾਵਲਪਿੰਡੀ (ਵਿਨੋਦ): ਪਾਕਿਸਤਾਨ ਵਿੱਚ ਹਨੀ ਟ੍ਰੈਪ ਰੈਕੇਟ ਚਲਾਉਣ ਦੇ ਦੋਸ਼ ਵਿੱਚ ਇੱਕ ਪੁਲਸ ਅਧਿਕਾਰੀ ਅਤੇ ਇੱਕ ਸਰਕਾਰੀ ਵਕੀਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਗਿਰੋਹ ਦੇ ਹੋਰ ਮੈਂਬਰਾਂ ਨੂੰ ਫੜਨ ਲਈ ਵੀ ਛਾਪੇਮਾਰੀ ਕਰ ਰਹੀ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ ਏ.ਐੱਸ.ਆਈ ਅਹਿਸਾਨਉੱਲਾ ਦੀ ਸ਼ਿਕਾਇਤ ’ਤੇ ਰਾਵਲਪਿੰਡੀ ਏਅਰਪੋਰਟ ਪੁਲਸ ਵਿੱਚ ਇਸ ਗਿਰੋਹ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ ਜੋ ਨਾਗਰਿਕਾਂ ਨੂੰ ਹਨੀ ਟ੍ਰੈਪ ਵਿੱਚ ਫਸਾ ਕੇ ਵੱਡੀ ਰਕਮ ਵਸੂਲਦਾ ਸੀ। ਪੁਲਸ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਏਐਸਆਈ ਅਤੇ ਇੱਕ ਸਰਕਾਰੀ ਵਕੀਲ ਸਮੇਤ ਅੱਠ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਸ ਵਿੱਚ ਇੱਕ ਨਕਲੀ ਵਕੀਲ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ-ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਅਗਵਾ, ਫਿਰ ਚੂੜਾ ਪਹਿਨਾ ਕੇ ਕੀਤਾ...
ਇਹ ਗਿਰੋਹ ਰਾਵਲਪਿੰਡੀ, ਅਟਕ ਅਤੇ ਜਿਹਲਮ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਝੂਠੇ ਕੇਸ ਦਰਜ ਕਰਨ ਅਤੇ ਔਰਤਾਂ ਦੇ ਜਾਅਲੀ ਪਛਾਣ ਪੱਤਰ ਬਣਾਉਣ ਵਿੱਚ ਵੀ ਸ਼ਾਮਲ ਸੀ। ਬੁਲਾਰੇ ਨੇ ਕਿਹਾ ਕਿ ਗਿਰੋਹ ਦੇ ਮੈਂਬਰ ਜਾਅਲਸਾਜ਼ੀ ਵਿੱਚ ਸ਼ਾਮਲ ਸਨ ਅਤੇ ਉਹ ਔਰਤਾਂ ਦੇ ਸੀਐਨਆਈਸੀ ਕਾਰਡਾਂ ’ਤੇ ਫੋਟੋਆਂ ਬਦਲ ਕੇ ਅਤੇ ਉਨ੍ਹਾਂ ਨੂੰ ਪੀੜਤ ਵਜੋਂ ਪੇਸ਼ ਕਰਕੇ ਕੇਸ ਦਰਜ ਕਰਦੇ ਸਨ।
ਇਹ ਵੀ ਪੜ੍ਹੋ-ਪੰਜਾਬ: ਗੁਰਦਾਸਪੁਰ ਦੇ ਮੁੰਡੇ ਦੀ ਹੁਸ਼ਿਆਰਪੁਰ ਤੋਂ ਅਜਿਹੀ ਹਾਲਤ 'ਚ ਮਿਲੀ ਲਾਸ਼, ਖ਼ਬਰ ਜਾਣ ਖੜ੍ਹੇ ਹੋ ਜਾਣਗੇ ਰੌਂਗਟੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆ ਨੇ ਈਰਾਨ 'ਚ ਦੂਤਘਰ ਕੀਤਾ ਬੰਦ, ਅਧਿਕਾਰੀਆਂ ਨੂੰ ਤਹਿਰਾਨ ਛੱਡਣ ਦਾ ਹੁਕਮ
NEXT STORY