ਉਟਾਹ— ਅਮਰੀਕੀ ਸੂਬੇ ਉਟਾਹ 'ਚ ਇਕ ਅਮਰੀਕੀ ਪੁਲਸ ਅਧਿਕਾਰੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਪਰ ਚਮਤਕਾਰੀ ਢੰਗ ਨਾਲ ਉਹ ਬਚ ਗਿਆ। ਦਰਅਸਲ ਉਟਾਹ ਸੂਬੇ ਦੇ ਪੁਲਸ ਅਧਿਕਾਰੀ ਕੈਡ ਬੈਂਚਲੀ ਬਰਫ ਨਾਲ ਜੰਮੀ ਸੜਕ 'ਤੇ ਗੱਡੀਆਂ ਨੂੰ ਅੱਗੇ ਲੰਘਾ ਰਹੇ ਸਨ ਤਾਂ ਪਿੱਛੋ ਆ ਰਹੀ ਕਾਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਹਵਾ 'ਚ ਉੱਡਦੇ ਹੋਏ ਦੂਰ ਜਾ ਡਿੱਗੇ।

ਕੈਡ ਨੂੰ ਜਿਸ ਕਾਰ ਨੇ ਟੱਕਰ ਮਾਰੀ ਸੀ, ਉਹ ਸੜਕ 'ਤੇ ਬਰਫ ਹੋਣ ਕਾਰਨ ਫਿਸਲ ਗਈ ਅਤੇ ਕੁਝ ਦੂਰੀ 'ਤੇ ਜਾ ਕੇ ਰੁਕ ਗਈ।

ਪੁਲਸ ਅਧਿਕਾਰੀ ਦੀਆਂ ਪਸਲੀਆਂ ਟੁੱਟ ਗਈਆਂ ਅਤੇ ਮੋਢਿਆਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਪਰ ਖੁਸ਼ਕਿਸਮਤੀ ਨਾਲ ਉਹ ਬਚ ਗਿਆ। ਇਹ ਘਟਨਾ 25 ਮਾਰਚ ਦੀ ਹੈ ਅਤੇ ਵੀਡੀਓ ਨੂੰ ਹੁਣ ਜਾਰੀ ਕੀਤਾ ਗਿਆ ਹੈ। ਕੈਡ ਨੇ ਕਿਹਾ ਕਿ ਜਦੋਂ ਮੈਂ ਇਸ ਵੀਡੀਓ ਨੂੰ ਦੇਖਿਆ ਤਾਂ ਮੈਂ ਅੰਦਾਜ਼ਾ ਵੀ ਨਹੀਂ ਲਾਇਆ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਦਾ ਕੁਝ ਵਾਪਰਿਆ। ਮੈਂ ਇਕ ਦਮ ਹੈਰਾਨ ਹੁੰਦੇ ਹੋਏ ਕਿਹਾ, ''ਹਾਂ, ਮੈਂ ਉੱਡ ਗਿਆ।''

ਦਰਅਸਲ ਕਾਰ ਚਲਾ ਰਹੀ ਔਰਤ ਕੋਲੋਂ ਗਲਤੀ ਨਾਲ ਅਜਿਹਾ ਹੋਇਆ, ਉਸ ਨੇ ਆਪਣੀ ਗਲਤੀ ਨੂੰ ਮੰਨਿਆ ਹੈ। ਇਸ ਘਟਨਾ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਸ਼ਾਇਦ ਹਰ ਕੋਈ ਇਹ ਹੀ ਗੱਲ ਕਹੇਗਾ ਕਿ ਜਿਸ ਨੂੰ ਰੱਬ ਰੱਖੇ, ਉਸ ਦਾ ਕੋਈ ਵਾਲ ਵੀ ਵੀਂਗਾ ਨਹੀਂ ਕਰ ਸਕਦਾ।
ਔਰਤ ਨੇ ਪਹਿਲੀ ਵਾਰ ਖੋਲ੍ਹਿਆ ਮੂੰਹ, ਭਾਰਤੀ ਡਾਕਟਰਾਂ ਨੇ ਦਿੱਤੀ ਨਵੀਂ ਜ਼ਿੰਦਗੀ
NEXT STORY