ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਉੱਤਰ-ਪੱਛਮੀ ਖ਼ੈਬਰ-ਪਖ਼ਤੂਨਖਵਾ ਵਿਖੇ ਰੋਜ਼ਾਨਾ ਵਾਂਗ ਪੈਟਰੋਲਿੰਗ 'ਤੇ ਗਏ 7 ਪੁਲਸ ਮੁਲਾਜ਼ਮ ਲਾਪਤਾ ਹੋ ਗਏ ਹਨ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਅਰਸ਼ਦ ਖ਼ਾਨ ਨੇ ਦੱਸਿਆ ਕਿ ਇਹ ਮੁਲਾਜ਼ਮ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ 'ਚ ਗਸ਼ਤ ਲਈ ਗਏ ਸਨ ਤੇ ਇਸ ਤੋਂ ਬਾਅਦ ਉਹ ਲਾਪਤਾ ਹੋ ਗਏ ਹਨ।
ਉਨ੍ਹਾਂ ਦੱਸਿਆ ਕਿ 3 ਮੁਲਾਜ਼ਮ ਇਨਸਾਫ਼, ਆਬਿਦ ਤੇ ਇਸਮਾਇਲ ਲੱਢਾ ਪੁਲਸ ਸਟੇਸ਼ਨ ਤੋਂ ਪੈਟਰੋਲਿੰਗ ਲਈ ਗਏ ਸਨ ਤੇ ਉਦੋਂ ਤੋਂ ਲਾਪਤਾ ਹਨ, ਜਦਕਿ 4 ਹੋਰ ਮੁਲਾਜ਼ਮ- ਸਬ ਇੰਸਪੈਕਟਰ ਅਬਦੁਲ ਖ਼ਾਲਿਕ ਤੇ 3 ਕਾਂਸਟੇਬਲ- ਇਰਫ਼ਾਨੁੱਲਾ, ਹਬੀਬੁੱਲਾ ਤੇ ਇਮਰਾਨ ਟੰਗਾਹ-ਚਗਮਾਲੀ ਇਲਾਕੇ 'ਚੋਂ ਗਾਇਬ ਹੋਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਲਾਪਤਾ ਹੋਏ ਮੁਲਾਜ਼ਮਾਂ ਦੀ ਹਾਲੇ ਤੱਕ ਕੋਈ ਸੂਹ ਨਹੀਂ ਲੱਗੀ ਹੈ ਤੇ ਉਨ੍ਹਾਂ ਨੂੰ ਲੱਭਣ ਲਈ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਕਰੀਬ ਇਕ ਸਾਲ ਤੋਂ ਪਾਕਿਸਤਾਨ 'ਚ, ਖ਼ਾਸ ਕਰ ਖੈਬਰ-ਪਖਤੂਨਖਵਾ ਤੇ ਬਲੋਚਿਸਤਾਨ 'ਚ ਅੱਤਵਾਦੀ ਗਤੀਵਿਧੀਆਂ ਤੇਜ਼ੀ ਨਾਲ ਵਧੀਆਂ ਹਨ, ਜਿਸ ਕਾਰਨ ਦੇਸ਼ਵਾਸੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਨਹੀਂ ਹੋਵੇਗਾ India vs Pakistan ! ਰੱਦ ਹੋ ਗਿਆ ਮਹਾਮੁਕਾਬਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੀਨ 'ਚ ਟਾਈਫੂਨ ਵਿਫਾ ਲਈ ਸਿਗਨਲ ਨੰਬਰ 8 ਜਾਰੀ, ਸਕੂਲ ਬੰਦ
NEXT STORY