ਓਟਾਵਾ— ਓਟਾਵਾ ਪੁਲਸ ਨੇ ਬੁੱਧਵਾਰ ਨੂੰ ਪੱਛਮੀ ਓਟਾਵਾ 'ਚ ਆਪਣੀ ਰਿਹਾਇਸ਼ ਤੋਂ ਲਾਪਤਾ ਹੋਈ ਲਿੱਲੀ ਡੂਫ (13) ਦੀ ਭਾਲ ਲਈ ਸਥਾਨਕ ਲੋਕਾਂ ਦੀ ਮਦਦ ਮੰਗੀ ਹੈ। ਉਹ ਆਖਰੀ ਵਾਰ ਬੁੱਧਵਾਰ 12:30 ਵਜੇ ਦੇਖੀ ਗਈ ਸੀ।
ਪੁਲਸ ਨੇ ਦੱਸਿਆ ਕਿ ਲੜਕੀ ਦਾ ਕੱਦ ਪੰਜ ਫੁੱਟ 2 ਇੰਚ ਹੈ ਤੇ ਉਸ ਦਾ ਭਾਰ ਕਰੀਬ 100 ਪਾਊਂਡ ਹੈ ਤੇ ਉਸ ਦੇ ਭੂਰੇ ਵਾਲ ਹਨ। ਉਸ ਨੂੰ ਆਖਰੀ ਵਾਰ ਭੂਰੇ ਸਵੈਟਰ, ਨੀਲੀ ਜੀਨਜ਼ ਤੇ ਭੂਰੀ ਠੰਡ ਵਾਲੀ ਜੈਕੇਟ 'ਚ ਦੇਖਿਆ ਗਿਆ ਸੀ। ਪੁਲਸ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਲੜਕੀ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਓਟਾਵਾ ਪੁਲਸ ਨਾਲ ਸੰਪਰਕ ਕਰੇ।
ਝੂਠੀ ਸ਼ਾਨ ਲਈ ਮਾਮੇ ਨੇ ਕੁੜੀ ਤੇ ਉਸ ਦੇ ਮੰਗੇਤਰ ਦਾ ਕੀਤਾ ਕਤਲ
NEXT STORY