ਬੀਜਿੰਗ : ਚੀਨ ਨੇ ਪ੍ਰਦੂਸ਼ਣ ਕੰਟਰੋਲ 'ਚ ਕਮਾਲ ਕਰ ਦਿਖਾਇਆ ਹੈ। ਏਅਰ ਕੁਆਲਿਟੀ ਟ੍ਰੈਕਰ (AQT) ਦੀ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ। ਲਗਭਗ ਛੇ ਸਾਲ ਪਹਿਲਾਂ, ਚੀਨ ਦੇ ਸ਼ਹਿਰ ਦੁਨੀਆ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਸਨ। 2017 ਵਿੱਚ, ਏਅਰ ਕੁਆਲਿਟੀ ਟਰੈਕਰ ਐਕੁਏਅਰ ਨੇ ਚੀਨ ਦੇ 75 ਸ਼ਹਿਰਾਂ ਅਤੇ ਭਾਰਤ ਦੇ 17 ਸ਼ਹਿਰਾਂ ਨੂੰ ਦੁਨੀਆ ਵਿੱਚ ਸਭ ਤੋਂ ਖਰਾਬ ਹਵਾ ਗੁਣਵੱਤਾ ਵਾਲੇ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਪਰ 6 ਸਾਲਾਂ ਬਾਅਦ ਇਹ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। ਸਾਲ 2022 ਵਿੱਚ 100 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ 65 ਭਾਰਤ ਦੇ ਸਨ, ਜਦੋਂ ਕਿ ਸਿਰਫ਼ 16 ਚੀਨ ਦੇ ਸਨ। ਚੀਨ ਨੇ ਗੱਡੀਆਂ ਅਤੇ ਕੋਲਾ ਪਾਵਰ ਪਲਾਂਟਾਂ ਦੀ ਗਿਣਤੀ ਘਟਾ ਕੇ ਸਥਿਤੀ ਨੂੰ ਸੁਧਾਰਿਆ।
ਇਹ ਵੀ ਪੜ੍ਹੋ : UK ਜਾਣ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖ਼ਬਰ, ਕੰਪਨੀ ਦੇਵੇਗੀ ਇਹ ਸਹੂਲਤ
Accuair ਦੀ ਰਿਪੋਰਟ ਮੁਤਾਬਕ 9 ਨਵੰਬਰ ਤੋਂ ਪਹਿਲਾਂ 30 ਦਿਨਾਂ ਵਿੱਚ ਦਿੱਲੀ ਵਿੱਚ ਪੀ. ਐਮ. 2.5 ਦਾ ਔਸਤ ਪੱਧਰ ਬੀਜਿੰਗ ਨਾਲੋਂ 14 ਗੁਣਾ ਵੱਧ ਸੀ। ਕਰੀਬ ਇੱਕ ਦਹਾਕੇ ਪਹਿਲਾਂ ਚੀਨ ਦੇ ਕਈ ਵੱਡੇ ਸ਼ਹਿਰ ਹਵਾ ਪ੍ਰਦੂਸ਼ਣ ਨਾਲ ਜੂਝ ਰਹੇ ਸਨ। ਉੱਥੇ ਦੀ ਗੰਭੀਰ ਸਥਿਤੀ ਦਾ ਖੁਲਾਸਾ ਅਮਰੀਕੀ ਦੂਤਾਵਾਸ ਵੱਲੋਂ ਜਾਰੀ ਅੰਕੜਿਆਂ ਤੋਂ ਹੋਇਆ ਸੀ। ਚੀਨ 'ਚ ਆਮ ਲੋਕਾਂ ਦੇ ਪ੍ਰਦਰਸ਼ਨਾਂ ਤੋਂ ਬਾਅਦ 2014 'ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੰਨਿਆ ਕਿ ਬੀਜਿੰਗ ਦੀ ਸਭ ਤੋਂ ਵੱਡੀ ਸਮੱਸਿਆ 'ਹਵਾ ਪ੍ਰਦੂਸ਼ਣ' ਹੈ।
ਫਿਰ ਚੀਨ ਨੇ ਕਈ ਅਹਿਮ ਕਦਮ ਚੁੱਕੇ। ਪ੍ਰਦੂਸ਼ਣ ਨਾਲ ਨਜਿੱਠਣ ਲਈ 22.5 ਲੱਖ ਕਰੋੜ ਰੁਪਏ ਦਾ ਐਮਰਜੈਂਸੀ ਫੰਡ ਬਣਾਉਣਾ ਚੀਨ ਦਾ ਠੋਸ ਕਦਮ ਸੀ। ਇਸ ਤੋਂ ਇਲਾਵਾ ਚੀਨ ਨੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਰਾਸ਼ਟਰੀ ਪੱਧਰ ਦਾ ਮੈਗਾ ਐਕਸ਼ਨ ਪਲਾਨ ਬਣਾਇਆ ਹੈ। ਬੀਜਿੰਗ, ਸ਼ੰਘਾਈ ਅਤੇ ਗੁਆਂਗਜ਼ੂ ਵਰਗੇ ਵੱਡੇ ਸ਼ਹਿਰਾਂ ਵਿੱਚ ਵਾਹਨਾਂ ਦੀ ਗਿਣਤੀ ਨੂੰ ਕੰਟਰੋਲ ਕੀਤਾ। ਲੋਹਾ ਅਤੇ ਸਟੀਲ ਉਦਯੋਗਾਂ ਵਰਗੇ ਭਾਰੀ ਉਦਯੋਗਾਂ ਲਈ ਪ੍ਰਦੂਸ਼ਣ 'ਤੇ ਸਖ਼ਤ ਨਿਯਮ ਬਣਾਏ। ਚੀਨ ਨੇ ਕਈ ਕੋਲਾ ਪਾਵਰ ਪਲਾਂਟ ਬੰਦ ਕਰ ਦਿੱਤੇ ਹਨ ਅਤੇ ਅਜਿਹੇ ਨਵੇਂ ਬਣਾਉਣ 'ਤੇ ਵੀ ਪਾਬੰਦੀ ਲਗਾ ਦਿੱਤੀ।
ਇਹ ਵੀ ਪੜ੍ਹੋ : ਚਿੰਤਾਜਨਕ : ਬ੍ਰਿਟੇਨ 'ਚ 40% ਭਾਰਤੀ ਡਾਕਟਰ ਨਸਲਵਾਦ ਦਾ ਸ਼ਿਕਾਰ, ਇਲਾਜ ਨਹੀਂ ਕਰਾ ਰਹੇ ਮਰੀਜ਼
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫਤੇ BMJ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਸੀ ਕਿ ਭਾਰਤ ਵਿੱਚ ਹਰ ਸਾਲ 21 ਲੱਖ ਭਾਰਤੀ ਹਵਾ ਪ੍ਰਦੂਸ਼ਣ ਕਾਰਨ ਮਰਦੇ ਹਨ। ਇਹ ਅੰਕੜਾ 2019 ਵਿੱਚ ਸਿਰਫ 16 ਲੱਖ ਲੋਕ ਸੀ। ਜੂਨ ਵਿੱਚ ਪ੍ਰਕਾਸ਼ਿਤ ਵਿਸ਼ਵ ਬੈਂਕ ਦੀ ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਹਰ ਸਾਲ ਵਧ ਰਹੇ ਮਾਈਕ੍ਰੋ ਪਾਰਟਿਕਲਸ (ਸੂਖਮ ਕਣਾਂ) ਕਾਰਨ ਦੇਸ਼ ਦੀ ਜੀਡੀਪੀ ਨੂੰ 0.56% ਦਾ ਸਾਲਾਨਾ ਨੁਕਸਾਨ ਹੁੰਦਾ ਹੈ ਕਿਉਂਕਿ ਇਹ ਮਜ਼ਦੂਰਾਂ ਦੀ ਉਤਪਾਦਕਤਾ ਨੂੰ ਘਟਾਉਂਦਾ ਹੈ। ਸ਼ਿਕਾਗੋ ਯੂਨੀਵਰਸਿਟੀ ਦੇ ਐਨਰਜੀ ਪਾਲਿਸੀ ਇੰਸਟੀਚਿਊਟ ਦੇ ਅਨੁਸਾਰ, ਚੀਨ ਦੇ ਫੈਸਲਿਆਂ ਨਾਲ 2013 ਤੋਂ 2021 ਤੱਕ ਚੀਨ ਵਿੱਚ ਹਵਾ ਪ੍ਰਦੂਸ਼ਣ ਵਿੱਚ 42.3% ਦੀ ਕਮੀ ਆਈ ਹੈ। ਚੀਨ ਦੇ ਪ੍ਰਦੂਸ਼ਣ ਵਿੱਚ ਕਮੀ ਦੇ ਕਾਰਨ, ਵਿਸ਼ਵ ਵਿੱਚ ਵੀ ਪ੍ਰਦੂਸ਼ਣ ਵਿੱਚ ਕਮੀ ਦੇਖੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
UK ਜਾਣ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖ਼ਬਰ, ਕੰਪਨੀ ਦੇਵੇਗੀ ਇਹ ਸਹੂਲਤ
NEXT STORY