ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ): ਕੈਲੀਫੋਰਨੀਆਂ ’ਚ ਸਥਿਤ ਮਾਈਕਲ ਜੈਕਸਨ ਦੀ ਮਸ਼ਹੂਰ ਜਾਇਦਾਦ ਨੇਵਰਲੈਂਡ ਰੈਂਚ ਅਖੀਰ ਵਿਕ ਗਈ ਹੈ। ਅਮਰੀਕੀ ਪੌਪ ਸਟਾਰ ਦੀ ਮੌਤ ਤੋਂ ਤਕਰੀਬਨ 10 ਸਾਲ ਬਾਅਦ ਜੈਕਸਨ ਦੇ ਸਾਬਕਾ ਪਰਿਵਾਰਕ ਦੋਸਤ ਅਰਬਪਤੀ ਨਿਵੇਸ਼ਕ ਰੋਨ ਬੁਰਕਲ, ਨੇ ਹਾਲ ਹੀ ’ਚ 2,700 ਏਕੜ (1,100 ਹੈਕਟੇਅਰ) ’ਚ ਫੈਲੀ ਇਸ ਜਾਇਦਾਦ ਨੂੰ ਖਰੀਦਿਆ ਹੈ। ਵਾਲ ਸਟ੍ਰੀਟ ਜਰਨਲ ਦੇ ਅਨੁਸਾਰ ਜਨਤਕ ਰਿਕਾਰਡਾਂ ਅਨੁਸਾਰ ਇਹ ਪ੍ਰਾਪਰਟੀ 22 ਮਿਲੀਅਨ ਡਾਲਰ ’ਚ ਵੇਚੀ ਗਈ ਹੈ ਜਿਸ ਦੀ ਕੀਮਤ 2016 ’ਚ 100 ਮਿਲੀਅਨ ਡਾਲਰ ਅਤੇ 2017 ’ਚ ਘੱਟ ਕੇ 67 ਮਿਲੀਅਨ ਡਾਲਰ ਤੇ ਆ ਗਈ ਸੀ।
ਬੁਰਕਲ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਕਾਰੋਬਾਰੀ ਨੇ ਜਾਇਦਾਦ ਨੂੰ ਲੈਂਡ ਬੈਂਕਿੰਗ ਦੇ ਮੌਕੇ ਲਈ ਲਿਆ ਹੈ। ਬਰਕਲ ਨੇ ਕਿਸੇ ਹੋਰ ਜਗ੍ਹਾ ਨੂੰ ਵੇਖਦੇ ਹੋਏ ਇਸ ਜਾਇਦਾਦ ਨੂੰ ਧਿਆਨ ’ਚ ਕੀਤਾ ਅਤੇ ਵਿਕਰੀ ’ਤੇ ਮੋਹਰ ਲਗਾਉਣ ਲਈ ਰੀਅਲ ਅਸਟੇਟ ਨਿਵੇਸ਼ ਕੰਪਨੀ ਕਲੋਨੀ ਕੈਪੀਟਲ ਐਲ ਐੱਲ. ਸੀ. ਦੇ ਸੰਸਥਾਪਕ ਟੌਮ ਬੈਰਕ ਨਾਲ ਸੰਪਰਕ ਕੀਤਾ। ਜੈਕਸਨ ਨੇ ਸੰਨ 1988 ’ਚ ਲਾਸ ਏਂਜਲਸ ਤੋਂ ਲਗਭਗ 120 ਮੀਲ (193 ਕਿਲੋਮੀਟਰ) ਉੱਤਰ ’ਚ ਸੈਂਟਾ ਬਾਰਬਰਾ ਦੇ ਨੇੜ ਲੋਸ ਓਲਿਵੋਸ ’ਚ 19.5 ਮਿਲੀਅਨ ਡਾਲਰ ਕੀਮਤ ਨਾਲ ਇਹ ਜਾਇਦਾਦ ਖਰੀਦੀ ਸੀ। ਲੱਗਭਗ 12,500 ਵਰਗ ਫੁੱਟ ਮੁੱਖ ਨਿਵਾਸ ਅਤੇ ਇਕ 3,700 ਵਰਗ ਫੁੱਟ ਪੂਲ ਘਰ ਤੋਂ ਇਲਾਵਾ, ਇਸ ਜਾਇਦਾਦ ਦੀ ਅਲੱਗ ਇਮਾਰਤ ’ਚ ਇਕ 50 ਸੀਟਾਂ ਵਾਲਾ ਫ਼ਿਲਮ ਥੀਏਟਰ ਅਤੇ ਇਕ ਡਾਂਸ ਸਟੂਡੀਓ ਵੀ ਮੌਜੂਦ ਹੈ। ਇਸ ਪ੍ਰਾਪਰਟੀ ਦਾ ਨਵਾਂ ਮਾਲਕ ਬੁਰਕਲ ਸੋਹੋ ਹਾਊਸ ਦਾ ਸ਼ੇਅਰ ਧਾਰਕ ਅਤੇ ਨਿਵੇਸ਼ ਫਰਮ ਯੂਕਾਇਪਾ ਦਾ ਸਹਿ-ਬਾਨੀ ਹੈ, ਜਿਸ ਦੀਆਂ ਨਿਊਯਾਰਕ, ਲੰਡਨ, ਲਾਸ ਏਂਜਲਸ ਅਤੇ ਹਾਂਗਕਾਂਗ ’ਚ ਵੀ ਜਾਇਦਾਦਾਂ ਹਨ।
UK ਤੋਂ ਅਮਰੀਕਾ ਆਉਣ ਵਾਲੇ ਯਾਤਰੀਆਂ ਨੂੰ ਕਰਵਾਉਣਾ ਹੋਵੇਗਾ ਨੈਗੇਟਿਵ ਕੋਵਿਡ-19 ਟੈਸਟ
NEXT STORY