ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕੀ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਪ੍ਰਤੀ ਸੁਰੱਖਿਆ ਕਾਰਨਾਂ ਕਰਕੇ ਯੂ.ਕੇ. ਤੋਂ ਹਵਾਈ ਯਾਤਰਾ ਰਾਹÄ ਦੇਸ਼ ’ਚ ਆਉਣ ਵਾਲੇ ਮੁਸਾਫਿਰਾਂ ਲਈ ਕੋਰੋਨਾ ਵਾਇਰਸ ਦਾ ਨੈਗੇਟਿਵ ਟੈਸਟ ਹੋਣਾ ਜ਼ਰੂਰੀ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਸੈਂਟਰਜ਼ ਫਾਰ ਡਾਈਸੀਜ਼ ਕੰਟਰੋਲ (ਸੀ.ਡੀ.ਸੀ) ਨੇ ਵੀਰਵਾਰ ਦੇਰ ਰਾਤ ਐਲਾਨ ਕੀਤਾ ਕਿ ਸੰਯੁਕਤ ਰਾਜ ਨੂੰ ਯੂਨਾਈਟਿਡ ਕਿੰਗਡਮ ਤੋਂ ਯਾਤਰਾ ਕਰਨ ਵਾਲੇ ਹਵਾਈ ਯਾਤਰੀਆਂ ਲਈ ਰਵਾਨਗੀ ਤੋਂ 72 ਘੰਟਿਆਂ ਦੇ ਅੰਦਰ ਇਕ ਨਾ-ਪੱਖੀ ਕੋਰੋਨਾ ਵਾਇਰਸ ਟੈਸਟ ਕਰਵਾਉਣ ਦੀ ਜ਼ਰੂਰਤ ਹੋਵੇਗੀ। ਅਮਰੀਕਾ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲੰਡਨ ਅਤੇ ਯੂ.ਕੇ. ਦੇ ਹੋਰ ਖੇਤਰਾਂ ’ਚ ਕੋਰੋਨਾ ਵਾਇਰਸ ਦੇ ਇਕ ਨਵੇਂ ਰੂਪ ਦੇ ਤੇਜ਼ੀ ਨਾਲ ਫੈਲਣ ’ਤੇ ਬਿ੍ਰਟਿਸ਼ ਯਾਤਰੀਆਂ ਉੱਪਰ ਕਈ ਦੇਸ਼ਾਂ ਵੱਲੋਂ ਪਾਬੰਦੀ ਲਗਾਉਣ ਤੋਂ ਬਾਅਦ ਲਿਆ ਗਿਆ ਹੈ।
ਇਸ ਹਫਤੇ ਦੇ ਸ਼ੁਰੂ ’ਚ, ਬਿ੍ਰਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਸਾਹਮਣੇ ਆਇਆ ਨਵਾਂ ਰੂਪ 70 ਫੀਸਦੀ ਵਧੇਰੇ ਵਾਇਰਸ ਦਾ ਪ੍ਰਸਾਰ ਕਰ ਸਕਦਾ ਹੈ ਅਤੇ ਇਹ ਲੰਡਨ ਅਤੇ ਆਸ ਪਾਸ ਦੇ ਇਲਾਕਿਆਂ ’ਚ ਤੇਜ਼ੀ ਨਾਲ ਲਾਗ ਫੈਲਣ ਦਾ ਕਾਰਨ ਬਣ ਰਿਹਾ ਹੈ। ਸੀ.ਡੀ.ਸੀ ਦੇ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਇਹਨਾਂ ਹੁਕਮਾਂ ’ਤੇ ਸ਼ੁੱਕਰਵਾਰ ਨੂੰ ਦਸਤਖ਼ਤ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਇਹ ਹੁਕਮ 28 ਦਸੰਬਰ ਨੂੰ ਲਾਗੂ ਹੋਣਗੇ। ਇਨ੍ਹਾਂ ਨਿਯਮਾਂ ਸੰਬੰਧੀ ਸੀ.ਡੀ.ਸੀ ਦੇ ਬਿਆਨ ਅਨੁਸਾਰ ਯਾਤਰੀਆਂ ਲਈ ਇਨ੍ਹਾਂ ਟੈਸਟਾਂ ਦੀ ਜ਼ਰੂਰਤ ਅਮਰੀਕੀ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗੀ।
ਆਸਟ੍ਰੇਲੀਆ 'ਚ ਦੋ ਪੰਜਾਬੀ ਨੌਜਵਾਨਾਂ ਦੀ ਪਾਣੀ 'ਚ ਡੁੱਬਣ ਕਾਰਨ ਮੌਤ
NEXT STORY