ਰੋਮ (ਭਾਸ਼ਾ)— ਪੋਪ ਫ੍ਰਾਂਸਿਸ ਨੇ ਵੀਰਵਾਰ ਨੂੰ ਸਵੀਕਾਰ ਕੀਤਾ ਕਿ ਚਿਲੀ ਵਿਚ ਪਾਦਰੀਆਂ ਵੱਲੋਂ ਬੱਚਿਆਂ ਦੇ ਯੌਣ ਸ਼ੌਸ਼ਣ ਮਾਮਲਿਆਂ ਦੀ ਜਾਂਚ ਵਿਚ ਗੰਭੀਰ ਗਲਤੀਆਂ ਹੋਈਆਂ ਹਨ। ਪੋਪ ਨੇ ਜਾਂਚ ਕਰਨ ਵਾਲੀ ਕਮੇਟੀ ਦੇ ਨਤੀਜੇ ਪੜ੍ਹਨ ਮਗਰੋਂ ਮੰਨਿਆ ਕਿ ਉਨ੍ਹਾਂ ਨੇ ਮਾਮਲੇ ਨੂੰ ਸਮਝਣ ਅਤੇ ਹਾਲਾਤ ਦਾ ਅੰਦਾਜ਼ਾ ਲਗਾਉਣ ਵਿਚ ਗੰਭੀਰ ਗਲਤੀਆਂ ਕੀਤੀਆਂ। ਚਿਲੀ ਦੇ ਬਿਸ਼ਪ ਨੂੰ ਲਿਖੇ ਪੱਤਰ ਵਿਚ ਫ੍ਰਾਂਸਿਸ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਪਾਦਰੀਆਂ ਦੀ ਜਾਂਚ ਦੇ ਨਤੀਜੇ 'ਤੇ ਚਰਚਾ ਲਈ ਰੋਮ ਬੁਲਾਉਣ ਦੀ ਇੱਛਾ ਰੱਖਦੇ ਹਨ। ਪੋਪ ਦਾ ਇਹ ਪੱਤਰ ਵੈਟੀਕਨ ਨੇ ਖੁਦ ਮੀਡੀਆ ਵਿਚ ਜਾਰੀ ਕੀਤਾ ਹੈ। ਗੌਰਤਲਬ ਹੈ ਕਿ ਚਿਲੀ ਦੇ ਬਿਸ਼ਪ ਜੁਆਨ ਬਾਰੋਸ 'ਤੇ ਬੱਚਿਆਂ ਦੇ ਯੌਣ ਸ਼ੋਸ਼ਣ ਦੇ ਮਾਮਲੇ ਲੁਕਾਉਣ ਦਾ ਦੋਸ਼ ਹੈ।
'ਗੁਰਦੁਆਰਾ ਸਾਹਿਬ ਫ਼ਰੀਮੌਂਟ' ਵਿਖੇ ਉਤਸ਼ਾਹ ਨਾਲ ਮਨਾਇਆ ਗਿਆ 'ਸਿੱਖ ਚਿਲਡਰਨ ਡੇਅ'
NEXT STORY