ਫਿਰੋਜ਼ਪੁਰ (ਸਨੀ ਚੋਪੜਾ) - ਫਿਰੋਜ਼ਪੁਰ ਜ਼ਿਲ੍ਹੇ ਅੰਦਰ ਨਸ਼ੇ ਦਾ ਕਹਿਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਲਗਾਤਾਰ ਮਾਵਾਂ ਦੇ ਨੌਜਵਾਨ ਪੁੱਤ ਨਸ਼ੇ ਕਾਰਨ ਜਹਾਨੋਂ ਤੁਰ ਰਹੇ ਨੇ। ਆਏ ਦਿਨ ਕਿਸੇ ਨਾ ਕਿਸੇ ਇਲਾਕੇ ਵਿਚ ਚਿੱਟੇ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲ ਜਾਂਦੀ ਹੈ। ਹੁਣ ਫਿਰੋਜ਼ਪੁਰ ਦੇ ਪਿੰਡ ਕੁੰਡੇ ਵਿਖੇ ਵੀ ਕਰੀਬ 32 ਸਾਲ ਦੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਪੀੜ੍ਹਤ ਪਰਿਵਾਰ ਇਸ ਦੇ ਪਿੱਛੇ ਪ੍ਰਸ਼ਾਸਨ ਨੂੰ ਦੋਸ਼ੀ ਮੰਨ ਰਿਹਾ ਹੈ।
ਇਹ ਵੀ ਪੜ੍ਹੋ - ਪੰਜਾਬ ਦੇ ਨੌਜਵਾਨ ਗੁਰਸਿਮਰਨ ਤੇ ਗਗਨਦੀਪ ਨੇ Forbes 30 List 'ਚ ਪਾਈ ਧੱਕ, ਬਾਕੀਆਂ ਲਈ ਵੀ ਬਣੇ ਮਿਸਾਲ
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ ਸਿਮਰਨ ਨੇ ਕਿਹਾ ਕਿ ਉਸ ਦੇ ਪਤੀ ਦਾ ਨਾਮ ਜਿਉਣਾ ਹੈ, ਜੋ ਨਸ਼ਾ ਕਰਨ ਦਾ ਆਦਿ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਹ ਨਸ਼ੇ ਦੇ ਟੀਕੇ ਲਗਾਉਂਦਾ ਸੀ। ਉਸ ਦੇ ਦਿਓਰ ਦੀ ਮੌਤ ਵੀ ਨਸ਼ੇ ਕਾਰਨ ਹੋਈ ਸੀ। ਉਸ ਦੇ 2 ਬੱਚੇ ਹਨ, ਜਿਹਨਾਂ ਨੂੰ ਛੱਡ ਕੇ ਉਸ ਦਾ ਪਤੀ ਇਸ ਦੁਨੀਆ ਤੋਂ ਚਲਾ ਗਿਆ ਹੈ।
ਇਹ ਵੀ ਪੜ੍ਹੋ - ਫਾਜ਼ਿਲਕਾ 'ਚ ਵੱਡੀ ਵਾਰਦਾਤ: ਘਰ ਦੇ ਕਮਰੇ 'ਚ ਬੰਦ ਕਰ ਕੁੱਟ-ਕੁੱਟ ਕਤਲ ਕਰ 'ਤਾ ਵਿਅਕਤੀ, ਫੈਲੀ ਸਨਸਨੀ
ਦੂਜੇ ਪਾਸੇ ਪੁਲਸ ਪ੍ਰਸ਼ਾਸਨ ਬੇਸ਼ੱਕ ਨਸ਼ੇ ਨੂੰ ਖ਼ਤਮ ਕਰਨ ਦੇ ਲੱਖ ਦਾਅਵੇ ਕਰ ਰਿਹਾ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਪੰਜਾਬ ਦੀ ਜਵਾਨੀ ਨਸ਼ੇ ਦੀ ਦਲਦਲ ਵਿਚ ਆਪਣੀ ਜਾਨ ਗਵਾ ਰਹੀ ਹੈ। ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਨਸ਼ਾ ਖ਼ਤਮ ਕਰਨ ਦੀ ਗੁਹਾਰ ਲਗਾਈ ਹੈ। ਉਹਨਾਂ ਨੇ ਕਿਹਾ ਕਿ ਸਾਡੇ ਇਲਾਕੇ ਵਿਚ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ। ਨਸ਼ੇ ਕਾਰਨ ਸਾਡੇ ਪੁੱਤ ਦੀ ਜਾਨ ਤਾਂ ਚਲੀ ਗਈ ਪਰ ਦੂਜੇ ਨੌਵਜਾਨਾਂ ਦੀਆਂ ਜਾਨਾਂ ਨੂੰ ਬਚਾਇਆ ਜਾਵੇ।
ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
1 ਦਿਨ ਦੇ SSP ਦਾ ਮੋਟਰਸਾਈਕਲ ਚੋਰੀ ਕਰਦਾ ਨੌਜਵਾਨ ਕਾਬੂ, ਦਰਖ਼ਤ ਨਾਲ ਬੰਨ੍ਹੇ ਨੂੰ ਪੁਲਸ ਨੇ ਛੁਡਵਾਇਆ
NEXT STORY