ਇਟਲੀ (ਬਿਊਰੋ): ਪੋਪ ਫ੍ਰਾਂਸਿਸ ਵੀਰਵਾਰ ਨੂੰ ਯੂਕ੍ਰੇਨ ਵਿੱਚ ਸ਼ਾਂਤੀ ਲਈ ਪ੍ਰਾਰਥਨਾ ਕਰ ਰਹੇ ਸਨ। ਇਸ ਦੌਰਾਨ ਉਹ ਭਾਵੁਕ ਹੋ ਗਏ ਅਤੇ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ। ਪੋਪ ਫੁੱਟ-ਫੁੱਟ ਕੇ ਰੋ ਪਏ ਅਤੇ ਉਨ੍ਹਾਂ ਲਈ ਅੱਗੇ ਬੋਲਣਾ ਮੁਸ਼ਕਲ ਹੋ ਗਿਆ ਪਰ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਦਾ ਹੌਂਸਲਾ ਵਧਾਇਆ। ਪੋਪ ਕੇਂਦਰੀ ਰੋਮ ਵਿੱਚ ਸਪੈਨਿਸ਼ ਸਟੈਪਸ ਦੇ ਨੇੜੇ ਇੱਕ ਪ੍ਰਾਰਥਨਾ ਸੇਵਾ ਵਿੱਚ ਸ਼ਾਮਲ ਹੋਏ ਸਨ। ਇਸ ਦੌਰਾਨ ਬੋਲਦੇ ਹੋਏ ਉਹ ਝੁਕ ਗਏ ਅਤੇ ਭਾਵੁਕ ਹੋ ਗਏ। ਰੂਸ ਅਤੇ ਯੂਕ੍ਰੇਨ ਵਿਚਾਲੇ ਜਾਰੀ ਜੰਗ ਆਪਣੇ 10 ਮਹੀਨੇ ਪੂਰੇ ਕਰਨ ਵੱਲ ਵਧ ਰਹੀ ਹੈ। ਪਿਛਲੇ ਮਹੀਨਿਆਂ ਵਿੱਚ ਹੋਈ ਭਾਰੀ ਤਬਾਹੀ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਡੇਲੀਮੇਲ ਦੀ ਖ਼ਬਰ ਮੁਤਾਬਕ ਭਾਸ਼ਣ ਦੌਰਾਨ ਯੂਕ੍ਰੇਨੀਆਂ ਦਾ ਜ਼ਿਕਰ ਕਰਦੇ ਹੋਏ ਪੋਪ ਫ੍ਰਾਂਸਿਸ ਦੀ ਆਵਾਜ਼ ਕੰਬਣ ਲੱਗੀ ਅਤੇ ਉਨ੍ਹਾਂ ਨੇ ਬੋਲਣਾ ਬੰਦ ਕਰ ਦਿੱਤਾ। ਉਨ੍ਹਾਂ ਸਾਹਮਣੇ ਮੌਜੂਦ ਹਜ਼ਾਰਾਂ ਲੋਕਾਂ ਦੀ ਭੀੜ ਨੇ ਮਹਿਸੂਸ ਕੀਤਾ ਕਿ ਪੋਪ ਭਾਵੁਕ ਹੋ ਗਏ ਹਨ। ਭੀੜ ਨੇ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਨੂੰ ਆਪਣਾ ਭਾਸ਼ਣ ਖ਼ਤਮ ਕਰਨ ਲਈ ਕਿਹਾ। ਲਗਭਗ 30 ਸਕਿੰਟ ਰੁਕਣ ਤੋਂ ਬਾਅਦ ਪੋਪ ਨੇ ਆਪਣੀ ਪ੍ਰਾਰਥਨਾ ਦੁਬਾਰਾ ਸ਼ੁਰੂ ਕੀਤੀ। ਉਸ ਨੇ ਯੂਕ੍ਰੇਨ ਵਾਸੀਆਂ ਲਈ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੀ ਆਵਾਜ਼ ਕੰਬ ਰਹੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਇੰਡੋ-ਪੈਸੀਫਿਕ ਖੇਤਰ 'ਚ ਭਾਰਤ-ਕੈਨੇਡਾ ਇਕੱਠੇ, ਕੈਨੀਡੀਅਨ ਸਿੱਖਾਂ ਦੀ ਵਧੀ ਚਿੰਤਾ
ਇਟਲੀ ਵਿਚ ਕ੍ਰਿਸਮਸ ਦੀ ਅਣਅਧਿਕਾਰਤ ਸ਼ੁਰੂਆਤ
ਪੋਪ 8 ਦਸੰਬਰ ਨੂੰ ਸਪੈਨਿਸ਼ ਸਟੈਪਜ਼ ਦੀ ਆਪਣੀ ਸਾਲਾਨਾ ਯਾਤਰਾ 'ਤੇ ਪਹੁੰਚੇ ਸਨ। ਯਿਸੂ ਦੀ ਮਾਂ ਮਰਿਯਮ ਨੂੰ ਸਮਰਪਿਤ, ਇਸ ਦਿਨ ਇਟਲੀ ਵਿੱਚ ਇੱਕ ਰਾਸ਼ਟਰੀ ਛੁੱਟੀ ਹੁੰਦੀ ਹੈ। ਇਹ ਇਵੈਂਟ ਇਟਲੀ ਵਿੱਚ ਕ੍ਰਿਸਮਸ ਦੀ ਅਣਅਧਿਕਾਰਤ ਸ਼ੁਰੂਆਤ ਨੂੰ ਦਰਸਾਉਂਦਾ ਹੈ। ਪੋਪ ਨੇ ਵੀਰਵਾਰ ਨੂੰ ਸਪੈਨਿਸ਼ ਸਟੈਪਸ ਨੇੜੇ ਮੈਰੀ ਦੀ ਮੂਰਤੀ ਸਾਹਮਣੇ ਪ੍ਰਾਰਥਨਾ ਕਰਨ ਤੋਂ ਬਾਅਦ ਪੱਤਰਕਾਰਾਂ ਅਤੇ ਭੀੜ ਵਿੱਚ ਮੌਜੂਦ ਲੋਕਾਂ ਦਾ ਸਵਾਗਤ ਕੀਤਾ। ਇਕ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਮੰਨਿਆ ਕਿ ਉਹ ਭਾਵੁਕ ਹੋ ਗਏ ਸਨ।
ਯੂਕ੍ਰੇਨ ਲਈ ਦੁਖੀ ਹਨ ਪੋਪ
ਪੋਪ ਨੇ ਕਿਹਾ ਕਿ ਯੂਕ੍ਰੇਨ ਯੁੱਧ ਬਹੁਤ ਵੱਡਾ ਦਰਦ ਹੈ। ਇਹ ਮਨੁੱਖਤਾ ਦੀ ਹਾਰ ਹੈ। ਫਰਵਰੀ ਵਿੱਚ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਪੋਪ ਨੇ ਲਗਭਗ ਹਰ ਜਨਤਕ ਮੀਟਿੰਗ ਵਿੱਚ ਯੂਕ੍ਰੇਨ ਦਾ ਜ਼ਿਕਰ ਕੀਤਾ ਅਤੇ ਵਾਰ-ਵਾਰ ਮਾਸਕੋ ਦੀ ਆਲੋਚਨਾ ਕੀਤੀ। ਬੁੱਧਵਾਰ ਨੂੰ ਉਹਨਾਂ ਨੇ ਯੂਕ੍ਰੇਨ ਵਿੱਚ ਲੜਾਈ ਦੀ ਤੁਲਨਾ ਇੱਕ ਨਾਜ਼ੀ ਕਾਰਵਾਈ ਨਾਲ ਕੀਤੀ, ਜਿਸ ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਲਗਭਗ 20 ਲੱਖ ਲੋਕ ਮਾਰੇ ਗਏ ਸਨ। ਸਤੰਬਰ ਵਿੱਚ ਉਸਨੇ ਕਿਹਾ ਕਿ ਯੂਕ੍ਰੇਨ 'ਸ਼ਹੀਦ' ਹੋ ਰਿਹਾ ਹੈ ਅਤੇ ਪੁਤਿਨ ਨੂੰ 'ਰਾਖਸ਼' ਕਰਾਰ ਦਿੱਤਾ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਮੂਲ ਦੀ ਸੁਸ਼ਮਿਤਾ ਸ਼ੁਕਲਾ ਬਣੀ ਫੈਡਰਲ ਰਿਜ਼ਰਵ ਦੀ ਪਹਿਲੀ ਉਪ ਪ੍ਰਧਾਨ
NEXT STORY