ਯਾਂਗੂਨ (ਭਾਸ਼ਾ)— ਰੋਹਿੰਗਿਆ ਸੰਕਟ ਦਰਮਿਆਨ ਪੋਪ ਫਰਾਂਸਿਸ ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਨੂੰ ਮਿਲਣ ਲਈ ਅੱਜ ਭਾਵ ਮੰਗਲਵਾਰ ਨੂੰ ਰਾਜਧਾਨੀ ਨੇਪੀਤਾਵ ਜਾਣਗੇ। ਉਹ ਸੋਮਵਾਰ ਨੂੰ ਦੇਸ਼ ਦੇ ਫੌਜੀ ਕਮਾਨ ਨੂੰ ਮਿਲੇ ਸਨ, ਜਿਸ ਨੂੰ ਘੱਟ ਗਿਣਤੀ ਰੋਹਿੰਗਿਆ ਮੁਸਲਮਾਨਾਂ 'ਤੇ ਹੋਈ ਕਾਰਵਾਈ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਰੋਹਿੰਗਿਆ 'ਤੇ ਕੀਤੀ ਗਈ ਕਾਰਵਾਈ ਨੂੰ ਦੇਖਦੇ ਹੋਏ ਸੂ ਕੀ, ਮਿਆਂਮਾਰ ਦੇ ਦੂਜੇ ਅਧਿਕਾਰੀਆਂ ਅਤੇ ਡਿਪਲੋਮੈਟ ਸਮੂਹ ਦੇ ਸਾਹਮਣੇ ਪੋਪ ਦਾ ਭਾਸ਼ਣ ਉਨ੍ਹਾਂ ਦੇ ਦੌਰੇ ਦਾ ਸਭ ਤੋਂ ਵਧ ਉਡੀਕ ਦਾ ਹਿੱਸਾ ਹੈ। ਅਮਰੀਕਾ ਅਤੇ ਸੰਯੁਕਤ ਰਾਸ਼ਟਰ ਨੇ ਰੋਹਿੰਗਿਆਵਾਂ ਨੂੰ ਉੱਤਰੀ ਸੂਬੇ ਰਖਾਇਨ ਤੋਂ ਨਿਕਲਣ ਦੇ ਫੌਜ ਦੀ ਮੁਹਿੰਮ ਨੂੰ ਜਾਤੀ ਸਫਾਇਆ ਕਰਾਰ ਦਿੱਤਾ ਹੈ।
ਅਗਸਤ 'ਚ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਗੁਆਂਢੀ ਦੇਸ਼ ਬੰਗਲਾਦੇਸ਼ 'ਚ 6,20,000 ਰੋਹਿੰਗਿਆ ਪਲਾਇਨ ਕਰ ਚੁੱਕੇ ਹਨ। ਪੋਪ ਦੇ ਦਫਤਰ ਨੇ ਕੱਲ ਹੋਈ ਬੈਠਕ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਦਿੱਤੇ ਬਿਨਾਂ ਕਿਹਾ ਕਿ ਬੈਠਕ ਵਿਚ ਦੇਸ਼ 'ਚ ਬਦਲਾਅ ਦੇ ਇਸ ਦੌਰ 'ਚ ਅਧਿਕਾਰੀਆਂ ਦੀ ਵਿਆਪਕ ਭੂਮਿਕਾ 'ਤੇ ਚਰਚਾ ਕੀਤੀ ਗਈ।
ਸਪੇਨ 'ਚ ਨਾਈਟ ਕਲੱਬ ਦੀ ਛੱਤ ਢਹਿਣ ਨਾਲ 40 ਲੋਕ ਜ਼ਖਮੀ
NEXT STORY