ਨਵੀਂ ਦਿੱਲੀ (ਏਜੰਸੀ)- ਦਿੱਲੀ ਦੇ ਮੰਤਰੀ ਅਤੇ 'ਆਪ' ਨੇਤਾ ਸੌਰਭ ਭਾਰਦਵਾਜ ਨੇ ਬੁੱਧਵਾਰ ਨੂੰ ਤਿਹਾੜ ਜੇਲ੍ਹ 'ਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਜੇਲ੍ਹ ਸੂਤਰਾਂ ਨੇ ਦੱਸਿਆ ਕਿ ਦੋਹਾਂ ਵਿਚਾਲੇ ਮੁਲਾਕਾਤ ਜੇਲ੍ਹ ਦੇ 'ਜੰਗਲਾ ਮੁਲਾਕਾਤ' ਕਮਰੇ ਦੇ ਅੰਦਰ ਹੋਈ, ਇਹ ਜਗ੍ਹਾ ਕੱਚ ਦੀ ਕੰਧ ਨਾਲ ਵੰਡੀ ਹੈ ਅਤੇ ਦੋਹਾਂ ਪਾਸੇ ਇੰਟਰਕਾਮ ਸਹੂਲਤਾਂ ਹਨ। ਭਾਰਦਵਾਜ ਨੇ ਮੁੱਖ ਮੰਤਰੀ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਕਿਹਾ,''ਮੈਂ ਮੁਲਾਕਾਤੀ ਜੰਗਲਾ (ਗਲਾਸ ਬੈਰੀਅਰ) ਦੇ ਮਾਧਿਅਮ ਨਾਲ ਸੀ.ਐੱਮ. ਨੂੰ ਮਿਲਿਆ। ਅਸੀਂ ਕਈ ਅਜਿਹੀਆਂ ਚੀਜ਼ਾਂ ਬਾਰੇ ਗੱਲ ਕੀਤੀ, ਜਿਨ੍ਹਾਂ 'ਤੇ ਜਨਤਕ ਰੂਪ ਨਾਲ ਚਰਚਾ ਨਹੀਂ ਕੀਤੀ ਜਾ ਸਕਦੀ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ। 15 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਹਾੜ ਜੇਲ੍ਹ ਵਿਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਰਾਜ ਸਭਾ ਮੈਂਬਰ ਅਤੇ ਪੰਜਾਬ ਦੇ ਸਹਿ ਇੰਚਾਰਜ ਡਾ. ਸੰਦੀਪ ਪਾਠਕ ਵੀ ਉਨ੍ਹਾਂ ਦੇ ਨਾਲ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਿਹਾਰ ’ਚ ਕਾਂਗਰਸ ਦੀ ਇਕੋ-ਇਕ ਸੀਟ ’ਤੇ ਸੰਕਟ, ਓਵੈਸੀ ਦੀ ਐਂਟਰੀ ਨਾਲ ਬਦਲੇ ਸਮੀਕਰਨ
NEXT STORY