ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅੱਜ ਸਵੇਰੇ ਲੋਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਲਗਭਗ ਸਾਰੇ ਇਲਾਕਿਆਂ ਵਿਚ ਕੰਧਾਂ 'ਤੇ 'ਸਾਨੂੰ ਭਾਰਤ ਨਾਲ ਮਿਲਾ ਦਿਓ ਦੇ ਪੋਸਟਰ ਲੱਗੇ ਦੇਖੇ ਗਏ। ਸਰਹੱਦ ਪਾਰਲੇ ਸੂਤਰਾਂ ਮੁਤਾਬਕ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਾਂਤੀ ਤੋਂ ਬਾਅਦ ਬਿਜਲੀ ਅਤੇ ਆਟੇ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਅੱਜ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਜ਼ਬਰਦਸਤ ਝੜਪਾਂ ਹੋਈਆਂ। ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਕਈ ਵਾਰ ਝੜਪ ਵੀ ਹੋਈ। ਹਿੰਸਰ ਝੜਪਾਂ ਵਿਚ ਇਕ ਨਾਗਰਿਕ ਦੀ ਮੌਤ ਹੋ ਗਈ। ਗੁੱਸੇ ਵਿਚ ਆਈ ਭੀੜ ਨੇ ਇਕ ਪੁਲਸ ਮੁਲਾਜ਼ਮ ਦੀ ਵੀ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ- ਪਾਕਿਸਤਾਨ ’ਚ ਕੁੜੀ ਵਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਮੁੰਡੇ ਨੇ ਉਸਤਰੇ ਨਾਲ ਕੀਤਾ ਹਮਲਾ, ਹਾਲਤ ਗੰਭੀਰ
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ਦੀ ਪੁਲਸ ਨੇ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਪਰ ਇਸ ਨਾਲ ਲੋਕਾਂ ਵਿਚ ਹੋਰ ਗੁੱਸਾ ਵੱਧ ਗਿਆ ਅਤੇ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ। ਜਿਸ ਕਾਰਨ ਲੋਕਾਂ ਨੇ ਕਈ ਥਾਵਾਂ 'ਤੇ ਜਾਮ ਲਗਾ ਦਿੱਤਾ ਅਤੇ ਸੜਕਾਂ 'ਤੇ ਟਾਇਰ ਸੁੱਟ ਕੇ ਅੱਗ ਲਗਾ ਕੇ ਆਵਾਜਾਈ ਵੀ ਪ੍ਰਭਾਵਿਤ ਕੀਤੀ। ਕੁਝ ਸਰਕਾਰੀ ਏਜੰਸੀਆਂ ਦੇ ਵਾਹਨਾਂ ਨੂੰ ਵੀ ਅੱਗ ਲਗਾ ਦਿੱਤੀ ਗਈ। ਧਰਨੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਾਰੇ ਵਿਦਿਅਕ ਅਦਾਰੇ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਹਨ।
ਇਹ ਵੀ ਪੜ੍ਹੋ- ਲਹਿੰਦੇ ਪੰਜਾਬ 'ਚ ਨਾਬਾਲਗ ਕੁੜੀ ਦਾ ਨਿਕਾਹ ਕਰਵਾਉਣ ਵਾਲੇ ਰਜਿਸਟਰਾਰ 'ਤੇ ਹੁਣ ਹੋਵੇਗੀ ਕਾਰਵਾਈ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆਈ ਰਾਜ ਨੇ ਘਰੇਲੂ ਹਿੰਸਾ ਦੇ ਅਪਰਾਧੀਆਂ ਖ਼ਿਲਾਫ਼ ਚੁੱਕਿਆ ਸਖ਼ਤ ਕਦਮ
NEXT STORY