ਸੈਨ ਜੁਆਨ (ਏਪੀ)- ਪੂਰੇ ਪੋਰਟੋ ਰੀਕੋ ਵਿੱਚ ਕੈਥੋਲਿਕ ਬਹੁਗਿਣਤੀ ਵਾਲੇ ਅਮਰੀਕੀ ਖੇਤਰ ਦੇ ਲੋਕ ਜਦੋਂ ਈਸਟਰ ਵੀਕਐਂਡ ਦੀ ਤਿਆਰੀ ਕਰ ਰਹੇ ਸਨ ਤਾਂ ਬੁੱਧਵਾਰ ਨੂੰ ਪੂਰੇ ਦੇਸ਼ ਵਿਚ ਬਿਜਲੀ ਬੰਦ ਰਹੀ। ਬਿਜਲੀ ਵੰਡ ਦੀ ਨਿਗਰਾਨੀ ਕਰਨ ਵਾਲੀ ਕੰਪਨੀ ਲੂਮਾ ਐਨਰਜੀ ਦੇ ਬੁਲਾਰੇ ਹਿਊਗੋ ਸੋਰੇਂਟੀਨੀ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਇਸ ਨਾਲ 14 ਲੱਖ ਬਿਜਲੀ ਖਪਤਕਾਰ ਪ੍ਰਭਾਵਿਤ ਹੋਏ ਹਨ। ਹਾਲਾਂਕਿ ਬੁੱਧਵਾਰ ਦੇਰ ਰਾਤ ਤੱਕ 175,000 ਗਾਹਕਾਂ ਜਾਂ ਲਗਭਗ 12 ਪ੍ਰਤੀਸ਼ਤ ਘਰਾਂ ਨੂੰ ਬਿਜਲੀ ਬਹਾਲ ਕਰ ਦਿੱਤੀ ਗਈ ਸੀ।
ਜਿਨ੍ਹਾਂ ਥਾਵਾਂ 'ਤੇ ਬਿਜਲੀ ਗੁੱਲ ਹੋਈ ਉਨ੍ਹਾਂ ਵਿੱਚ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਕਈ ਹਸਪਤਾਲ ਸ਼ਾਮਲ ਸਨ ਅਤੇ ਘੱਟੋ-ਘੱਟ 328,000 ਖਪਤਕਾਰਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ। ਈਸਟਰ ਦੀਆਂ ਛੁੱਟੀਆਂ ਮਨਾਉਣ ਲਈ ਹਜ਼ਾਰਾਂ ਸੈਲਾਨੀ ਪੋਰਟੋ ਰੀਕੋ ਪਹੁੰਚੇ ਹਨ ਅਤੇ ਹੋਟਲ ਪੂਰੀ ਤਰ੍ਹਾਂ ਭਰੇ ਹੋਏ ਹਨ। ਸੈਰ-ਸਪਾਟਾ ਅਧਿਕਾਰੀ ਸੈਲਾਨੀਆਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਬਹੁਤ ਸਾਰੇ ਹੋਟਲ ਅਤੇ ਹੋਰ ਕਾਰੋਬਾਰ ਬਿਜਲੀ ਸਪਲਾਈ ਕਰਨ ਲਈ ਜਨਰੇਟਰਾਂ ਦੀ ਵਰਤੋਂ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ, ਛੇ ਮਹੀਨੇ ਦੀ ਮਾਸੂਮ ਦੇ ਸਿਰੋਂ ਉਠਿਆ ਪਿਓ ਦਾ ਸਾਇਆ
ਗਵਰਨਰ ਜੈਨੀਫਰ ਗੋਂਜ਼ਾਲੇਜ਼ ਨੇ ਕਿਹਾ,"ਇਸ ਹੱਦ ਤੱਕ ਬਿਜਲੀ ਪ੍ਰਣਾਲੀ ਦਾ ਆਊਟੇਜ ਇੱਕ ਵੱਡੀ ਅਸਫਲਤਾ ਹੈ ਜੋ ਅਸਵੀਕਾਰਨਯੋਗ ਹੈ।" ਗੋਂਜ਼ਾਲੇਜ਼ ਆਪਣੀ ਹਫ਼ਤੇ ਦੀ ਛੁੱਟੀ ਨੂੰ ਅੱਧ ਵਿਚਾਲੇ ਛੱਡ ਕੇ ਬੁੱਧਵਾਰ ਰਾਤ ਨੂੰ ਪੋਰਟੋ ਰੀਕੋ ਵਾਪਸ ਆ ਗਈ। ਅਧਿਕਾਰੀਆਂ ਨੇ ਕਿਹਾ ਕਿ 90 ਪ੍ਰਤੀਸ਼ਤ ਖਪਤਕਾਰਾਂ ਨੂੰ 48 ਤੋਂ 72 ਘੰਟਿਆਂ ਦੇ ਅੰਦਰ ਬਿਜਲੀ ਸਪਲਾਈ ਮਿਲਣ ਦੀ ਸੰਭਾਵਨਾ ਹੈ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਬਿਜਲੀ ਬੰਦ ਹੋਣ ਦਾ ਕਾਰਨ ਕੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਟੈਰਿਫ ਵਾਰ ਦਾ ਝਟਕਾ: ਅਮਰੀਕੀ ਬਾਜ਼ਾਰਾਂ 'ਚੋਂ ਉੱਡੇ 12,82,46,67,13,50,000 ਰੁਪਏ, ਨਿਵੇਸ਼ਕ ਚਿੰਤਤ
NEXT STORY