ਲੰਡਨ-ਬ੍ਰਿਟੇਨ 'ਚ ਕੋਵਿਡ-19 ਟੀਕਾਕਰਨ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੇ ਚੱਲਦੇ ਗੁਆਂਢੀ ਦੇਸ਼ ਬੈਲਜ਼ੀਅਮ ਤੋਂ ਲਿਆਂਦੇ ਗਏ ਫਾਈਜ਼ਰ/ਬਾਇਓਨਟੈੱਕ ਕੋਵਿਡ-19 ਟੀਕਿਆਂ ਨੂੰ 'ਤੈਅ ਸਥਾਨਾਂ' 'ਤੇ ਪਹੁੰਚਾਇਆ ਜਾ ਚੁੱਕਿਆ ਹੈ। ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ ਦੇ ਚੋਟੀ ਦੇ 50 ਹਸਪਤਾਲ ਟੀਕਾਕਰਨ ਪ੍ਰੋਗਰਾਮ ਦੀਆਂ ਤਿਆਰੀਆਂ 'ਚ ਜੁੱਟੇ ਹਨ। ਮੰਗਲਵਾਰ ਨੂੰ ਪ੍ਰੋਗਰਾਮ ਦੇ ਪਹਿਲੇ ਪੜਾਅ ਤਹਿਤ ਜਿਨ੍ਹਾਂ ਲੋਕਾਂ ਨੂੰ ਟੀਕਾ ਲਾਇਆ ਜਾਵੇਗਾ, ਉਨ੍ਹਾਂ 'ਚ ਫਰੰਟਲਾਈਟ ਸਿਹਤ ਕਰਮਚਾਰੀ, 80 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਅਤੇ ਘਰੇਲੂ ਕਾਮੇ ਸ਼ਾਮਲ ਹਨ।
ਇਹ ਵੀ ਪੜ੍ਹੋ:ਜਿਓ ਦੇ ਇਸ ਪਲਾਨ 'ਚ ਰੋਜ਼ਾਨਾ ਮਿਲਦਾ ਹੈ 3GB ਡਾਟਾ
ਇਸ ਹਫਤੇ ਦੀ ਸ਼ੁਰੂਆਤ 'ਚ ਬ੍ਰਿਟੇਨ ਦੀ ਡਰੱਗ ਐਂਡ ਹੈਲਥ ਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ (ਐੱਮ.ਐੱਚ.ਆਰ.ਏ.) ਨੇ ਫਾਈਜ਼ਰ/ਬਾਇਓਨਟੈੱਕ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਟੀਕਾ ਕੋਵਿਡ-19 ਨਾਲ 95 ਫੀਸਦੀ ਤੱਕ ਸੁਰੱਖਿਆ ਪ੍ਰਦਾਨ ਕਰਦਾ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਕਿ ਅਗਲੇ ਹਫਤਾ ਇਤਿਹਾਸਕ ਹੋਵੇਗਾ ਕਿਉਂਕਿ ਅਸੀਂ ਕੋਵਿਡ-19 ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ।
ਇਹ ਵੀ ਪੜ੍ਹੋ:ਅਮਰੀਕਾ 'ਚ ਕੋਰੋਨਾ ਕਾਰਣ ਹਰ 30 ਸੈਕਿੰਡ 'ਚ 1 ਮੌਤ
ਉਨ੍ਹਾਂ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਵਾਇਰਸ ਨਾਲ ਨਜਿੱਠਣ 'ਚ ਆਪਣੇ ਵੱਲੋਂ ਯੋਗਦਾਨ ਦੇਣ ਅਤੇ ਸਥਾਨਕ ਪਾਬੰਦੀਆਂ ਦਾ ਪਾਲਨ ਕਰਨ। ਸਿਹਤ ਅਤੇ ਸਮਾਜ ਦੇਖਭਾਲ ਵਿਭਾਗ ਨੇ ਕਿਹਾ ਕਿ ਐੱਨ.ਐੱਚ.ਐੱਸ. ਦੇ ਮੁਲਾਜ਼ਮ 50 ਚੁਨਿੰਦਾ ਹਸਪਤਾਲਾਂ 'ਚ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ ਟੀਕਾਕਰਨ ਪ੍ਰੋਗਰਾਮ ਦੇ ਪਹਿਲੇ ਪੜਾਅ ਦੀਆਂ ਤਿਆਰੀਆਂ ਨੂੰ ਲੈ ਕੇ ਵੀਕੈਂਡ 'ਚ ਵੀ ਕੰਮ ਕਰ ਰਹੇ ਹਨ। ਹੋਰ ਹਸਪਤਾਲਾਂ 'ਚ ਆਉਣ ਵਾਲੇ ਹਫਤਿਆਂ ਅਤੇ ਮਹੀਨਿਆਂ 'ਚ ਪ੍ਰੋਗਰਾਮ ਮੁਤਾਬਕ ਟੀਕਾਕਰਨ ਸ਼ੁਰੂ ਹੋ ਜਾਵੇਗਾ।
ਚੀਨ ਨੇ ਧਰਤੀ 'ਤੇ ਨਜ਼ਰ ਰੱਖਣ ਵਾਲੇ ਉਪਗ੍ਰਹਿ ਨੂੰ ਸਫਲਤਾਪੂਰਵਕ ਕੀਤਾ ਲਾਂਚ
NEXT STORY