ਵਾਸ਼ਿੰਗਟਨ (ਇੰਟ.)- ਅਮਰੀਕਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਥੇ ਲਗਾਤਾਰ ਤੀਜੇ ਦਿਨ ਰਿਕਾਰਡ 2 ਲੱਖ ਤੋਂ ਵੱਧ ਅਤੇ ਲਗਾਤਾਰ 31ਵੇਂ ਦਿਨ 1 ਲੱਖ ਤੋਂ ਵੱਧ ਕੋਰੋਨਾ ਪੀੜਤਾਂ ਦੀ ਗਿਣਤੀ ਵੱਧੀ ਹੈ। ਪਿਛਲੇ 24 ਘੰਟਿਆਂ ਵਿਚ 2.35 ਲੱਖ ਨਵੇਂ ਮਾਮਲੇ ਸਾਹਮਣੇ ਆਏ ਅਤੇ 2712 ਮਰੀਜ਼ਾਂ ਨੇ ਦਮ ਤੋੜਿਆ। ਇਸ ਤਰ੍ਹਾਂ ਇਥੇ ਔਸਤ ਹਰ 30 ਸੈਕਿੰਡ ਵਿਚ 1 ਅਮਰੀਕੀ ਨੇ ਆਪਣੀ ਜਾਨ ਗੁਆਈ। ਇਸ ਤੋਂ ਪਹਿਲਾਂ 3 ਦਸੰਬਰ ਨੂੰ ਰਿਕਾਰਡ 2.20 ਲੱਖ ਮਾਮਲੇ ਸਾਹਮਣੇ ਆਏ ਸਨ ਅਤੇ ਸਭ ਤੋਂ ਵੱਧ 2921 ਮੌਤਾਂ ਹੋਈਆਂ ਸਨ।
ਇਹ ਵੀ ਪੜ੍ਹੋ:ਅਮਰੀਕਾ ਨੇ ਚੀਨੀ ਨਾਗਰਿਕਾਂ 'ਤੇ ਲਾਈ ਵੀਜ਼ਾ ਪਾਬੰਦੀ
ਵਰਲਡੋਮੀਟਰ ਮੁਤਾਬਕ ਕੋਰੋਨਾ ਕਾਰਣ ਦੂਜੇ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 36 ਹਜ਼ਾਰ ਮਾਮਲੇ ਸਾਹਮਣੇ ਆਏ ਅਤੇ 509 ਵਿਅਕਤੀਆਂ ਦੀ ਮੌਤ ਹੋਈ। ਕੋਰੋਨਾ ਕਾਰਣ ਤੀਜੇ ਸਭ ਤੋਂ ਪੀੜਤ ਦੇਸ਼ ਬ੍ਰਾਜ਼ੀਲ ਵਿਚ 47 ਹਜ਼ਾਰ ਨਵੇਂ ਮਰੀਜ਼ ਸਾਹਮਣੇ ਆਏ। ਉਥੇ 674 ਵਿਅਕਤੀਆਂ ਨੇ ਦਮ ਤੋੜਿਆ। ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 5 ਦਸੰਬਰ ਨੂੰ ਸਵੇਰ ਤੱਕ ਵੱਧ ਕੇ 1 ਕਰੋੜ 47 ਲੱਖ ਪਹੁੰਚ ਗਈ ਸੀ।
ਇਹ ਵੀ ਪੜ੍ਹੋ:ਕੋਰੋਨਾ ਕਿਥੋਂ ਆਇਆ ਇਹ ਜਾਣਨਾ ਜ਼ਰੂਰੀ : WHO ਚੀਫ
ਇਨ੍ਹਾਂ ਵਿਚੋਂ 2 ਲੱਖ 85 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਚ 96 ਲੱਖ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 1 ਲੱਖ 39 ਹਜ਼ਾਰ ਦੀ ਜਾਨ ਜਾ ਚੁੱਕੀ ਹੈ। ਬ੍ਰਾਜ਼ੀਲ ਵਿਚ ਕੁਲ ਮਰੀਜ਼ਾਂ ਦੀ ਗਿਣਤੀ 65 ਲੱਖ ਹੈ। ਇਥੇ 1 ਲੱਖ 76 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। ਸੈਂਟਰ ਫਾਰ ਡਿਸੀਜਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੇ ਨਿਰਦੇਸ਼ਕ ਡਾ. ਰਾਬਰਟ ਨੇ ਕਿਹਾ ਕਿ ਅਸੀਂ ਇਸ ਦੇਸ਼ ਦੇ ਜਨਤਕ ਸਿਹਤ ਇਤਿਹਾਸ ਵਿਚ ਸਭ ਤੋਂ ਔਖੇ ਸਮੇਂ ਦਾ ਸਾਹਮਣਾ ਕਰ ਰਹੇ ਹਾਂ।
ਟੋਰਾਂਟੋ, ਪੀਲ ਖੇਤਰ ਨੇ ਵਿਦਿਆਰਥੀਆਂ ਲਈ ਸਖ਼ਤ ਕੀਤੇ ਇਹ ਨਿਯਮ
NEXT STORY