ਇੰਟਰਨੈਸ਼ਨਲ ਡੈਸਕ- ਮੈਡਾਗਾਸਕਰ ਦੇ ਫੌਜੀ ਸ਼ਾਸਨ ਨੇ ਤਖ਼ਤਾਪਲਟ ਕਰਨ ਤੋਂ ਇਕ ਹਫ਼ਤੇ ਬਾਅਦ ਹੀ ਵੱਡਾ ਕਦਮ ਚੁੱਕਦਿਆਂ ਬੇਦਖਲ ਰਾਸ਼ਟਰਪਤੀ ਐਂਡਰੀ ਰਾਜੋਏਲਿਨਾ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਰਾਜੋਏਲਿਨਾ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਦੇਸ਼ ਛੱਡ ਕੇ ਕਿਸੇ ਅਣਦੱਸੀ ਥਾਂ ’ਤੇ ਚਲੇ ਗਏ ਹਨ। ਉਨ੍ਹਾਂ ਕੋਲ ਫਰਾਂਸੀਸੀ ਨਾਗਰਿਕਤਾ ਵੀ ਹੈ।
ਦੇਸ਼ ਦੇ ਨਵ ਨਿਯੁਕਤ ਪ੍ਰਧਾਨ ਮੰਤਰੀ ਹੇਰਿੰਤਸਲਾਮਾ ਰਾਜੋਨਾਰੀਵੇਲੋ ਨੇ ਇਕ ਕਾਨੂੰਨ ਲਾਗੂ ਕਰਨ ਵਾਲੇ ਨਿਰਦੇਸ਼ ’ਤੇ ਦਸਤਖਤ ਕੀਤੇ ਹਨ, ਜੋ ਦੂਜੇ ਦੇਸ਼ ਦੀ ਨਾਗਰਿਕਤਾ ਰੱਖਣ ਵਾਲੇ ਮੈਡਾਗਾਸਕਰ ਵਾਸੀਆਂ ਦੀ ਨਾਗਰਿਕਤਾ ਰੱਦ ਕਰਦਾ ਹੈ।
ਰਾਜੋਏਲਿਨਾ ਦੀ ਫਰਾਂਸੀਸੀ ਨਾਗਰਿਕਤਾ ਨੇ ਪਹਿਲਾਂ 2023 ਦੀਆਂ ਚੋਣਾਂ ਵਿਚ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਦੀ ਉਸ ਦੀ ਯੋਗਤਾ ਬਾਰੇ ਬਹਿਸ ਛੇੜ ਦਿੱਤੀ ਸੀ। ਹਾਲਾਂਕਿ, ਉਨ੍ਹਾਂ ਨੇ ਚੋਣ ਜਿੱਤ ਲਈ ਸੀ।
ਦੁਨੀਆ ਦੇ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਬਣੇ ਪਾਲ ਬੀਆ, 1982 ਤੋਂ ਹਨ ਕੈਮਰੂਨ ਦੀ ਸੱਤਾ 'ਤੇ ਕਾਬਜ਼
NEXT STORY