ਨਵੀਂ ਦਿੱਲੀ (ਅਨਸ) – ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੇ 3 ਸਾਲਾਂ ਦੇ ਕਾਰਜਕਾਲ ’ਚ ਪਾਕਿਸਤਾਨ ’ਚ ਮਹਿੰਗਾਈ ਆਪਣੇ 70 ਸਾਲਾਂ ਦੇ ਉੱਚਤਮ ਪੱਧਰ ’ਤੇ ਪਹੁੰਚ ਗਈ ਹੈ। ਇਸ ਦੌਰਾਨ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਦੁਗਣੀਆਂ ਹੋ ਗਈਆਂ ਹਨ, ਉਥੇ ਘਿਓ, ਤੇਲ, ਖੰਡ, ਆਟਾ ਤੇ ਮੁਰਗੇ ਦੀਆਂ ਕੀਮਤਾਂ ਇਤਿਹਾਸਕ ਪੱਧਰ ’ਤੇ ਪਹੁੰਚ ਗਈਆਂ ਹਨ। ਰਿਪੋਰਟ ਅਨੁਸਾਰ ਫੈਡਰਲ ਬਿਊਰੋ ਆਫ ਸਟੈਟਿਕਸ (ਐੱਫ. ਬੀ. ਐੱਸ.) ਨੇ ਕਿਹਾ ਕਿ ਅਕਤੂਬਰ 2018 ਤੋਂ ਅਕਤੂਬਰ 2021 ਤੱਕ ਬਿਜਲੀ ਦੀਆਂ ਦਰਾਂ 57 ਫੀਸਦੀ ਵੱਧ ਕੇ 4.06 ਪਾਕਿਸਤਾਨੀ ਰੁਪਏ ਪ੍ਰਤੀ ਯੂਨਿਟ ਤੋਂ 6.38 ਪਾਕਿਸਤਾਨੀ ਰੁਪਏ ਪ੍ਰਤੀ ਯੂਨਿਟ ਹੋ ਗਈਆਂ।
ਇਹ ਵੀ ਪੜ੍ਹੋ : ‘ਆਮ ਖਪਤਕਾਰ ਨੂੰ ਝਟਕਾ! ਤਿਉਹਾਰੀ ਮੰਗ ਵਧਣ ਕਾਰਨ ਖਾਣ ਵਾਲੇ ਤੇਲ ਹੋਏ ਮਹਿੰਗੇ’
ਅਕਤੂਬਰ ਦੀ ਪਹਿਲੀ ਤਿਮਾਹੀ ਤੱਕ ਐੱਲ. ਪੀ. ਜੀ. ਦੇ 11.67 ਕਿਲੋਗ੍ਰਾਮ ਦੇ ਸਲੰਡਰ ਦੀ ਕੀਮਤ 51 ਫੀਸਦੀ ਵਧ ਕੇ 1536 ਪਾਕਿਸਤਾਨੀ ਰੁਪਏ ਤੋਂ 2322 ਪਾਕਿਸਤਾਨੀ ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਪੈਟ੍ਰੋਲ ਦੀਆਂ ਕੀਮਤਾਂ 3 ਸਾਲਾਂ ’ਚ 93.80 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਤੋਂ 49 ਫੀਸਦੀ ਵਧ ਕੇ 138.73 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਖੁਰਾਕ ਪਦਾਰਥਾਂ ਦੀਆਂ ਕੀਮਤਾਂ ’ਚ ਸਭ ਤੋਂ ਵੱਧ ਵਾਧਾ ਖੁਰਾਕੀ ਘਿਓ ਅਤੇ ਤੇਲ ਦੀਆਂ ਕੀਮਤਾਂ ’ਚ ਹੋਈ। ਘਿਓ ਦੀ ਕੀਮਤ 108 ਫੀਸਦੀ ਵਧ ਕੇ 356 ਪਾਕਿਸਤਾਨੀ ਰੁਪਏ ਪ੍ਰਤੀ ਕਿਲੋ ਹੋ ਗਈ। ਖੰਡ ਦੀ ਕੀਮਤ 3 ਸਾਲਾਂ ’ਚ 83 ਫੀਸਦੀ ਵਧੇ ਅਤੇ 54 ਪਾਕਿਸਤਾਨੀ ਰੁਪਏ ਪ੍ਰਤੀ ਕਿਲੋ ਵਿਕਣ ਵਾਲੀ ਖੰਡ ਦੀ ਕੀਮਤ 100 ਰੁਪਏ ਤੋਂ ਵੱਧ ਹੋ ਗਈ। ਦਾਲਾਂ ਦੀਆਂ ਕੀਮਤਾਂ 60 ਤੋਂ 76 ਫੀਸਦੀ, ਮਾਂਹ ਦਲੇ 243 ਰੁਪਏ, ਮੁੰਗਫਲੀ 162 ਰੁਪਏ, ਮਸਰ 180 ਰੁਪਏ ਪ੍ਰਤੀ ਕਿਲੋ ਅਤੇ ਛੋਲਿਆਂ ਦੀ ਦਾਲ 23 ਫੀਸਦੀ ਵਧ ਕੇ 145 ਰੁਪਏ ਪ੍ਰਤੀ ਕਿਲੋ ਹੋ ਗਈ। ਪਾਕਿਸਤਾਨੀ ’ਚ ਚਿਕਨ 400 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਿਕ ਰਿਹਾ ਹੈ।
ਉਕਤ ਸਮੇਂ ਦੌਰਾਨ 20 ਕਿਲੋ ਆਟੇ ਦੀ ਬੋਰੀ ਦੀ ਕੀਮਤ 52 ਫੀਸਦੀ ਵਧ ਕੇ 1196 ਪਾਕਿਸਤਾਨੀ ਰੁਪਏ ਹੋ ਗਈ ਹੈ। ਆਟੇ ਦੀ ਕੀਮਤ 20 ਪਾਕਿਸਤਾਨੀ ਰੁਪਏ ਪ੍ਰਤੀ ਕਿਲੋ ਵਧ ਗਈ ਹੈ।
ਇਹ ਵੀ ਪੜ੍ਹੋ : ਇਸ ਸਾਲ ਕਰਵਾਚੌਥ 'ਤੇ ਸੁਹਾਗਣਾਂ ਨੇ ਕੀਤੀ ਲਗਭਗ 4,000 ਕਰੋੜ ਰੁਪਏ ਦੀ ਖ਼ਰੀਦਦਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਫਿਲਹਾਲ ਕੰਪੈਕਟ SUV ਅਤੇ EV ’ਤੇ ਸਾਡਾ ਫੋਕਸ ਨਹੀਂ : ਨਿਪੁਨ ਜੇ. ਮਹਾਜਨ
NEXT STORY