ਜਲੰਧਰ - ਹਿੰਦੂ ਧਰਮ ਮੁਤਾਬਕ ਕਰਵਾਚੌਥ ਦਾ ਵਰਤ ਰੱਖਣ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ। ਸੁਹਾਗਣਾਂ ਲੰਮੇ ਸਮੇਂ ਤੋਂ ਆਪਣੇ ਪਤੀ ਦੀ ਲੰਮੀ ਉਮਰ ਲਈ ਕਰਵਾਚੌਥ ਦਾ ਵਰਤ ਰਖਦੀਆਂ ਆ ਰਹੀਆਂ ਹਨ। ਵਿੱਤੀ ਵਿਸ਼ਲੇਸ਼ਕਾਂ ਮੁਤਾਬਕ ਇਸ ਸਾਲ ਕਰਵਾਚੌਥ ਦੇ ਤਿਉਹਾਰ ਲਈ ਜਨਾਨੀਆਂ ਵਲੋਂ ਕੀਤੀ ਜਾ ਰਹੀਆਂ ਖ਼ਰੀਦਦਾਰੀ ਦਾ ਬਾਜ਼ਾਰ 4,000 ਦੇ ਲਗਭਗ ਹੋਣ ਬਾਰੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਕੋਰੋਨਾ ਆਫ਼ਤ ਦਾ ਡਰ ਘੱਟ ਹੋਣ ਦਰਮਿਆਨ ਜਨਾਨੀਆਂ ਵਲੋਂ ਬਿਊਟੀ ਪਾਰਲਰ, ਸਰਾਫ਼ਾ ਅਤੇ ਕੱਪੜਿਆਂ ਦੀਆਂ ਦੁਕਾਨਾਂ ਉੱਤੇ ਖ਼ਰੀਦਦਾਰੀ ਦੇਖਣ ਨੂੰ ਮਿਲੀ ਹੈ।
ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਮੁਤਾਬਕ ਕੰਜ਼ੀਊਮਰ ਐਕਸਪੈਕਟੇਸ਼ਨ ਇੰਡੈਕਸ ਭਾਵ ਉਪਭੋਗਤਾ ਦੀਆਂ ਉਮੀਦਾਂ ਦੇ ਸੂਚਕਅੰਕ ਵਿਚ ਵੀ 10.4 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਹੈ। ਇਸ ਸਿੱਧਾ ਇਹ ਸੰਕੇਤ ਹੈ ਕਿ ਉਪਭੋਗਤਾ ਤਿਉਹਾਰੀ ਸੀਜ਼ਨ ਲਈ ਖ਼ਰੀਦਦਾਰੀ ਕਰਨ ਲਈ ਤਿਆਰ ਹਨ।
ਪੰਜਾਬ ਵਿਚ ਕਰਵਾਚੌਥ ਦਾ ਖ਼ਾਸ ਮਹੱਤਵ ਹੈ। ਜਨਾਨੀਆਂ ਵਲੋਂ ਪੂਜਾ ਸਮੱਗਰੀ, ਮਹਿੰਦੀ, ਮੇਕਅੱਪ ਅਤੇ ਹੋਰ ਚੀਜ਼ਾਂ ਲਈ ਔਸਤਨ 3-4 ਹਜ਼ਾਰ ਰੁਪਏ ਖ਼ਰਚ ਕਰਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਮੌਕੇ ਕੁਝ ਪਤੀ ਵੀ ਪਤਨੀਆਂ ਨੂੰ ਸੋਨੇ ਦੇ ਗਹਿਣੇ , ਕਾਰ ਅਤੇ ਹੋਰ ਕੀਮਤੀ ਉਪਹਾਰ ਦਿੰਦੇ ਹਨ। ਇਸ ਦੇ ਨਾਲ ਹੀ ਜਨਾਨੀਆਂ ਆਪਣੀ ਸੱਸ ਨੂੰ ਵੀ ਖਾਣ-ਪੀਣ ਦੀਆਂ ਵਸਤੂਆਂ ਦੇ ਨਾਲ ਹੋਰ ਉਪਹਾਰ ਦਿੰਦੀਆਂ ਹਨ। ਇਸ ਹਿਸਾਬ ਨਾਲ ਬਾਜ਼ਾਰਾਂ ਵਿਚ ਮੋਟੀ ਖ਼ਰੀਦਦਾਰੀ ਹੋਣਾ ਲਾਜ਼ਮੀ ਹੈ।
ਇਹ ਵੀ ਪੜ੍ਹੋ : ਹੁਣ ਬੱਚਿਆਂ ਅਤੇ ਆਸ਼ਰਿਤਾਂ ਨੌਕਰੀ ਟ੍ਰਾਂਸਫਰ ਕਰ ਸਕਣਗੇ ਟਾਟਾ ਸਟੀਲ ਦੇ ਕਰਮਚਾਰੀ
ਕਰਵਾਚੌਥ ਦੇ ਤਿਉਹਾਰ ਦਰਮਿਆਨ ਇਨ੍ਹਾਂ ਚੀਜ਼ਾਂ ਦੀ ਹੁੰਦੀ ਹੈ ਖ਼ਰੀਦਦਾਰੀ
ਮਿੱਟੀ ਦਾ ਕਰਵਾ ਜਾਂ ਢੱਕਣ, ਪਾਣੀ ਲਈ ਭਾਂਡਾ, ਗੜਵੀ, ਗੰਗਾਜਲ, ਦੀਵਾ, ਰੂੰ, ਅਗਰਬੱਤੀ, ਚੰਦਨ, ਕੁਮਕੁਮ, ਰੋਲੀ, ਕੱਚਾ ਦੁੱਧ, ਦਹੀਂ, ਦੇਸੀ ਘਿਓ, ਸ਼ਹਿਦ, ਖੰਡ,ਹਲਦੀ, ਚੌਲ, ਫੁੱਲ, ਮਠਿਆਈ, ਖੰਡ ਦਾ ਬੂਰਾ, ਕੰਘਾ, ਬਿੰਦੀ, ਚੁੰਨੀ, ਚੂੜੀਆਂ,ਮਹਿੰਦੀ, ਸਿੰਦੂਰ, ਲੱਕੜ ਦਾ ਆਸਣ, ਛਣਨੀ, ਹਲਵਾ ਅਤੇ ਦਾਨ ਲਈ ਪੈਸੇ।
ਕਰਵਾਚੌਥ ਦੇ ਤਿਉਹਾਰ ਨੇ ਸਰਾਫ਼ਾ ਬਾਜ਼ਾਰ ਵਿਚ ਜਾਨ ਭਰ ਦਿੱਤੀ ਹੈ। ਬਾਜ਼ਾਰ ਵਿਚ ਛੋਟੇ ਤੋਂ ਲੈ ਕੇ ਮਹਿੰਗੇ ਗਹਿਣਿਆਂ ਦੀ ਵਿਕਰੀ ਹੋਣ ਲੱਗੀ ਹੈ। ਆਲ ਇੰਡੀਆ ਜੈਮਸ ਐਂਡ ਜਿਊਲਰੀ ਡੋਮੈਸਟਿਕ ਕੌਂਸਲ ਮੁਤਾਬਕ ਚਾਲੂ ਤਿਮਾਹੀ ਵਿਚ ਸੋਨੇ ਦੀ ਵਿਕਰੀ 2019 ਦੀ ਇਸੇ ਮਿਆਦ ਦੀ ਤੁਲਨਾ ਵਿਚ ਜ਼ਿਆਦਾ ਹੋਣ ਦੀ ਉਮੀਦ ਹੈ।
ਪੰਜਾਬ ਵਿਚ ਕਰਵਾਚੌਥ ਦੇ ਤਿਉਹਾਰ ਤੋਂ ਹੀ ਖ਼ਰੀਦਦਾਰੀ ਦੀ ਸ਼ੁਰੂਆਤ ਹੁੰਦੀ ਹੈ। ਇਸ ਮੌਕੇ ਸੂਟ ਅਤੇ ਹੋਰ ਡਰੈੱਸਾਂ ਦੀ ਖ਼ਰੀਦਦਾਰੀ ਵਿਚ ਉਛਾਲ ਆਉਂਦਾ ਹੈ। ਇਸ ਸਾਲ ਬਾਜ਼ਾਰ ਵਿਚ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦ ਭੀੜ ਦੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਖਰੀਦੋ ਬਜ਼ਾਰ ਨਾਲੋਂ ਸਸਤਾ ਗੋਲਡ, ਜਾਣੋ ਕਿੰਨੇ ਰੁਪਏ 'ਚ ਮਿਲੇਗਾ ਸਾਵਰੇਨ ਗੋਲਡ ਬਾਂਡ ਸਕੀਮ ਤਹਿਤ ਸੋਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹੁਣ ਬੱਚਿਆਂ ਅਤੇ ਆਸ਼ਰਿਤਾਂ ਨੌਕਰੀ ਟ੍ਰਾਂਸਫਰ ਕਰ ਸਕਣਗੇ ਟਾਟਾ ਸਟੀਲ ਦੇ ਕਰਮਚਾਰੀ
NEXT STORY