ਅਫ਼ਗਾਨਿਸਤਾਨ (ਇੰਟ.)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸਵੇਰੇ ਅਮਰੀਕਾ ਪੁੱਜੇ, ਜਿੱਥੇ ਹਵਾਈ ਅੱਡੇ 'ਤੇ ਉੱਚ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਦੇ ਸਵਾਗਤ ਲਈ ਸੈਂਕੜੇ ਭਾਰਤੀ ਵੀ ਮੌਜੂਦ ਸਨ। ਉੱਥੇ ਹੀ ਬੁੱਧਵਾਰ ਨੂੰ ਅਮਰੀਕਾ ਦੀ ਯਾਤਰਾ ’ਤੇ ਰਵਾਨਾ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਨੇ ਅਫ਼ਗਾਨਿਸਤਾਨ ਦੇ ਉੱਪਰੋਂ ਉਡਾਣ ਨਹੀਂ ਭਰੀ। ਸੁਰੱਖਿਆ ਕਾਰਨਾਂ ਕਾਰਨ ਇਹ ਫ਼ੈਸਲਾ ਕੀਤਾ ਗਿਆ। ਅਮਰੀਕਾ ਤੱਕ ਨਾਨ-ਸਟਾਪ ਫਲਾਈਟ ਲਈ ਪਾਕਿਸਤਾਨ ਦੇ ਏਅਰ ਸਪੇਸ ਦੀ ਵਰਤੋਂ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਲਾਈਟ ਲਈ ਪਾਕਿਸਤਾਨ ਦੇ ਏਅਰ ਸਪੇਸ ਦੀ ਵਰਤੋਂ ਦੀ ਇਜਾਜ਼ਤ ਮੰਗੀ ਗਈ ਸੀ। ਇਸਲਾਮਾਬਾਦ ਵੱਲੋਂ ਹਾਮੀ ਭਰਨ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਫਲਾਈਟ ਲਈ ਇਹ ਰੂਟ ਤੈਅ ਕੀਤਾ ਗਿਆ। ਪ੍ਰਧਾਨ ਮੰਤਰੀ ਦੇ ਨਾਲ ਵਿਸ਼ੇਸ਼ ਜਹਾਜ਼ ’ਚ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ, ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਸਮੇਤ ਸਰਕਾਰ ਦੇ ਉੱਚ ਅਧਿਕਾਰੀ ਵੀ ਅਮਰੀਕਾ ਰਵਾਨਾ ਹੋਏ। ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਜਹਾਜ਼ ਨਵੀਂ ਦਿੱਲੀ ਤੋਂ ਅਮਰੀਕਾ ਦੀ ਨਾਨ-ਸਟਾਪ ਉਡਾਣ ’ਚ ਕਰੀਬ 13 ਘੰਟਿਆਂ ਦਾ ਸਮਾਂ ਲੱਗਾ। ਅਫ਼ਗਾਨਿਸਤਾਨ ’ਤੇ ਪੂਰੀ ਤਰ੍ਹਾਂ ਕਬਜ਼ੇ ਤੋਂ ਬਾਅਦ ਤਾਲਿਬਾਨ ਨੇ 16 ਅਗਸਤ ਤੋਂ ਆਪਣਾ ਏਅਰ ਸਪੇਸ ਕਮਰਸ਼ੀਅਲ ਉਡਾਣਾਂ ਲਈ ਬੰਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਬੋਲੇ PM ਮੋਦੀ: ਭਾਰਤੀ ਪ੍ਰਵਾਸੀਆਂ ਨੇ ਦੁਨੀਆ ਭਰ ’ਚ ਬਣਾਈ ਆਪਣੀ ਵੱਖਰੀ ਪਛਾਣ
ਅਕਤੂਬਰ 2019 ਵਿਚ ਪਾਕਿਸਤਾਨ ਨੇ ਮੋਦੀ ਦੀ ਉਡਾਣ ਨੂੰ ਸਾਊਦੀ ਅਰਬ ਜਾਣ ਲਈ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਉਸੇ ਸਾਲ ਸਤੰਬਰ ਵਿਚ ਵੀ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ਨੂੰ ਆਪਣੇ ਹਵਾਈ ਖੇਤਰ ਵਿਚੋਂ ਉਡਾਣ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਅਮਰੀਕਾ ਵਿਚ ਵੱਖ -ਵੱਖ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ। ਆਪਣੀ ਰਵਾਨਗੀ ਤੋਂ ਪਹਿਲਾਂ ਜਾਰੀ ਬਿਆਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਹ ਆਪਣੀ ਯਾਤਰਾ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਨ ਨਾਲ ਸਮਾਪਤ ਕਰਨਗੇ ਅਤੇ ਉਨ੍ਹਾਂ ਦਾ ਭਾਸ਼ਣ ਕੋਵਿਡ-19, ਅੱਤਵਾਦ ਨਾਲ ਲੜਨ ਦੀ ਜ਼ਰੂਰਤ, ਜਲਵਾਯੂ ਤਬਦੀਲੀ ਆਦਿ ਵਰਗੇ ਭਖਦੇ ਮੁੱਦਿਆਂ 'ਤੇ ਕੇਂਦਰਤ ਹੋਵੇਗਾ।
ਇਹ ਵੀ ਪੜ੍ਹੋ: ਜਾਪਾਨ ਦੀਆਂ 2 ਜੁੜਵਾ ਭੈਣਾਂ ਨੇ ਬਣਾਇਆ ਸਭ ਤੋਂ ਜ਼ਿਆਦਾ ਉਮਰ ਤੱਕ ਜ਼ਿਊਂਦਾ ਰਹਿਣ ਦਾ ਵਰਲਡ ਰਿਕਾਰਡ
ਐਡਵਾਂਸਡ ਡਿਫੈਂਸ ਸਿਸਟਮ ਨਾਲ ਲੈਸ ਹੈ ਪ੍ਰਧਾਨ ਮੰਤਰੀ ਦਾ ਜਹਾਜ਼
ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹਾਈ-ਲੈਵਲ ਡੈਲੀਗੇਸ਼ਨ ਨੂੰ ਲੈ ਕੇ ਜਾ ਰਹੇ ਪਲੇਨ ਨੇ ਬੁੱਧਵਾਰ ਸਵੇਰੇ ਏਅਰ ਫੋਰਸ ਦੇ ਟੈਕਨੀਕਲ ਏਅਰ ਬੇਸ ਤੋਂ ਉਡਾਣ ਭਰੀ। ਪਹਿਲੀ ਵਾਰ ਭਾਰਤ ਦੇ ਵੀ. ਵੀ. ਆਈ. ਪੀ. ਜਹਾਜ਼ ਨੂੰ ਏਅਰ ਇੰਡੀਆ-ਵਨ (ਏ. ਆਈ.-1) ਕਾਲ ਸਾਈਨ ਦਿੱਤਾ ਗਿਆ ਹੈ। ਹਾਲ ਹੀ ’ਚ ਵੀ. ਵੀ. ਆਈ. ਪੀ. ਆਪ੍ਰੇਸ਼ਨ ਲਈ ਮਾਡੀਫਾਈ ਕੀਤੇ ਗਏ ਬੋਇੰਗ 777 ਐਕਸਟ੍ਰਾ ਰੇਂਜ (ਬੀ-777 ਈ.ਆ.-300) ’ਚ ਐਡਵਾਂਸਡ ਡਿਫੈਂਸ ਸਿਸਟਮ ਫਿਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਤਾਲਿਬਾਨ ਨੇ ਉਪ ਮੰਤਰੀਆਂ ਦੀ ਸੂਚੀ ਕੀਤੀ ਜਾਰੀ, ਕਿਸੇ ਵੀ ਬੀਬੀ ਨੂੰ ਨਹੀਂ ਮਿਲੀ ਜਗ੍ਹਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
PM ਦੇਉਬਾ ਨੇ ਓਲੀ ਸਰਕਾਰ ਵਲੋਂ ਨਿਯੁਕਤ 12 ਦੇਸ਼ਾਂ ਦੇ ਰਾਜਦੂਤ ਵਾਪਸ ਸੱਦੇ
NEXT STORY