ਟੋਕੀਓ (ਯੂ. ਐੱਨ. ਆਈ.) : ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੂੰ ਕ੍ਰੋਨਿਕ ਸਾਈਨਸਿਸਸ (ਨੱਕ ਸਰਜਰੀ) ਦੇ ਇਲਾਜ ਲਈ ਸ਼ਨੀਵਾਰ ਸਵੇਰੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਐੱਨ. ਐੱਚ. ਕੇ. ਬ੍ਰਾਡਕਾਸਟਰ ਨੇ ਦੱਸਿਆ ਕਿ ਕਿਸ਼ਿਦਾ ਨੇ ਅੱਜ ਸਵੇਰੇ ਟੋਕੀਓ ਦੇ ਸ਼ਿਨਾਗਾਵਾ ਸ਼ਹਿਰ ਦੇ ਇਕ ਹਸਪਤਾਲ 'ਚ ਦਾਖਲ ਹੋਏ, ਜਿਥੇ ਉਨ੍ਹਾਂ ਦੀ ਇੰਡੋਸਕੋਪਿਕ ਸਰਜਰੀ ਕੀਤੀ ਜਾਏਗੀ।
ਇਹ ਵੀ ਪੜ੍ਹੋ : ਨਵਾਜ਼ ਸ਼ਰੀਫ ਦੇ ਪਰਿਵਾਰ ’ਚ ਦਰਾਰ, ਧੀ ਮਰੀਅਮ ਆਪਣੇ ਪਤੀ ਨਾਲ ਹੀ ਭਿੜੀ
ਹਸਪਤਾਲ ਤੋਂ ਜਲਦ ਮਿਲ ਜਾਵੇਗੀ ਛੁੱਟੀ
ਇਸ ਦੌਰਾਨ ਉਨ੍ਹਾਂ ਦੀ ਡਿਊਟੀ ਅਸਥਾਈ ਤੌਰ 'ਤੇ ਜਾਪਾਨ ਦੇ ਮੁੱਖ ਕੈਬਨਿਟ ਸਕੱਤਰ ਹਿਰੋਕਾਜ਼ੂ ਮਾਤਸੁਨੋ ਦੁਆਰਾ ਨਿਭਾਈ ਜਾਵੇਗੀ। ਜਾਰੀ ਰਿਪੋਰਟ ਦੇ ਅਨੁਸਾਰ, ਸਰਜਰੀ ਤੋਂ ਬਾਅਦ ਜੇਕਰ ਕਿਸ਼ਿਦਾ ਦੀ ਸਿਹਤ 'ਚ ਸੁਧਾਰ ਦਿਖਾਈ ਦਿੰਦਾ ਹੈ ਤਾਂ ਉਨ੍ਹਾਂ ਨੂੰ ਜਲਦ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ ਅਤੇ ਉਹ ਆਪਣੇ ਅਧਿਕਾਰਤ ਨਿਵਾਸ 'ਤੇ 13 ਫਰਵਰੀ ਤੋਂ ਆਪਣਾ ਕੰਮ ਮੁੜ ਸ਼ੁਰੂ ਕਰ ਦੇਣਗੇ।
ਇਹ ਵੀ ਪੜ੍ਹੋ : ਤੁਰਕੀ-ਸੀਰੀਆ 'ਚ ਭੂਚਾਲ: ਲਾਸ਼ਾਂ ਦਫਨਾਉਣ ਲਈ ਨਹੀਂ ਬਚੀ ਥਾਂ, ਹੁਣ ਤੱਕ ਹੋ ਚੁੱਕੀਆਂ ਹਨ 24 ਹਜ਼ਾਰ ਤੋਂ ਵੱਧ ਮੌਤਾਂ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਨਵਾਜ਼ ਸ਼ਰੀਫ ਦੇ ਪਰਿਵਾਰ ’ਚ ਦਰਾਰ, ਧੀ ਮਰੀਅਮ ਆਪਣੇ ਪਤੀ ਨਾਲ ਹੀ ਭਿੜੀ
NEXT STORY