ਨੇਪੀਡਾਓ (ਭਾਸ਼ਾ)— ਮੱਧ ਮਿਆਂਮਾਰ ਵਿਚ ਭਿਕਸ਼ੂ ਜੀਵਨ ਅਪਨਾਉਣ ਜਾ ਰਹੇ ਲੜਕੇ-ਲੜਕੀਆਂ ਦਾ ਸ਼ਾਹੀ ਸ਼ਾਨੋ-ਸ਼ੌਕਤ ਨਾਲ ਜਲੂਸ ਕੱਢਿਆ ਗਿਆ। ਇਸ ਜਲੂਸ ਵਿਚ ਉਹ ਕਿਸੇ ਰਾਜਕੁਮਾਰ-ਰਾਜਕੁਮਾਰੀ ਦੀ ਤਰ੍ਹਾਂ ਨਜ਼ਰ ਆ ਰਹੇ ਸਨ। ਮੱਧ ਮਿਆਂਮਾਰ ਵਿਚ ਨਿਕਲੇ ਇਸ ਜਲੂਸ ਵਿਚ ਹਾਥੀ ਅਤੇ ਘੋੜਿਆਂ 'ਤੇ ਸਵਾਰ ਇਨ੍ਹਾਂ ਬਾਲ ਭਿਕਸ਼ੂਆਂ ਨੂੰ ਖੂਬ ਸਜਾਇਆ ਗਿਆ ਸੀ। ਬਗਾਨ ਸ਼ਹਿਰ ਨੇੜੇ ਮਈਂਕਬਾਰ ਪਿੰਡ ਦੇ ਸਾਰੇ ਲੋਕ ਇਨ੍ਹਾਂ ਬੱਚਿਆਂ ਦੇ ਸਨਮਾਨ ਵਿਚ ਆਯੋਜਿਤ ਇਸ ਸ਼ਾਨਦਾਰ ਸਾਲਾਨਾ ਪ੍ਰੋਗਰਾਮ ਵਿਚ ਸ਼ਾਮਲ ਹੋਏ। ਇਹ ਬੱਚੇ ਘੱਟ ਤੋਂ ਘੱਟ ਕੁਝ ਦਿਨਾਂ ਲਈ ਦੁਨਿਆਵੀ ਜ਼ਿੰਦਗੀ ਦਾ ਤਿਆਗ ਕਰਨਗੇ।

ਹਰ ਕਿਸੇ ਨੇ ਉਨ੍ਹਾਂ ਪ੍ਰਤੀ ਸਨਮਾਨ ਜ਼ਾਹਰ ਕੀਤਾ। ਮਿਆਂਮਾਰ ਵਿਚ ਬੌਧ ਧਰਮ ਦੀ ਪਰੰਪਰਾ ਰਹੀ ਹੈ ਕਿ 18 ਸਾਲ ਦੀ ਉਮਰ ਪੂਰੀ ਹੋਣ 'ਤੇ ਮੁੰਡੇ-ਕੁੜੀਆਂ ਨੂੰ ਕੁਝ ਸਮਾਂ ਮਠ ਜਾਂ ਵਿਹਾਰ ਵਿਚ ਬਿਤਾਉਣਾ ਪੈਂਦਾ ਹੈ। ਇਸ ਨੂੰ ਇਕ ਮਹੱਤਵਪੂਰਣ ਰਸਮ ਮੰਨਿਆ ਜਾਂਦਾ ਹੈ। ਜ਼ਿਆਦਾਤਰ ਲੋਕ ਆਪਣੀ ਜ਼ਿੰਦਗੀ ਵਿਚ ਘੱਟ ਤੋਂ ਘੱਟ ਇਕ ਵਾਰੀ ਇਸ ਰਸਮ ਦਾ ਪਾਲਨ ਕਰਦੇ ਹਨ। ਇਸ ਦੇ ਪਹਿਲੇ ਪੜਾਅ ਵਿਚ ਇਸ ਰਸਤੇ ਨੂੰ ਅਪਨਾਉਣ ਵਾਲੇ ਬੱਚੇ ਆਪਣਾ ਸਿਰ ਮੁੰਡਵਾਉਂਦੇ ਹਨ। ਫਿਰ ਉਹ ਭਿੱਖਿਆ ਮੰਗਣ, ਅਧਿਐਨ ਅਤੇ ਪੂਜਾ-ਪਾਠ ਨੂੰ ਆਪਨੀ ਰੋਜ਼ਾਨਾ ਕਿਰਿਆ ਦਾ ਹਿੱਸਾ ਬਣਾ ਲੈਂਦੇ ਹਨ।
ਵੈਨਕੂਵਰ 'ਚ ਬੇਘਰ ਲੋਕਾਂ ਦੀ ਇੰਝ ਹੁੰਦੀ ਹੈ ਮਦਦ, ਲੱਗਦੀ ਹੈ ਮਾਰਕੀਟ
NEXT STORY