ਵੈਨਕੂਵਰ (ਏਜੰਸੀ)— ਖਰੀਦਦਾਰੀ ਕਰਨਾ ਹਰ ਕਿਸੇ ਨੂੰ ਪੰਸਦ ਹੈ। ਕੈਨੇਡਾ ਦੇ ਸ਼ਹਿਰ ਵੈਨਕੂਵਰ 'ਚ ਇਕ ਅਜਿਹਾ ਬਜ਼ਾਰ ਲੱਗਦਾ ਹੈ, ਜਿੱਥੇ ਕੱਪੜੇ ਖਰੀਦੇ ਨਹੀਂ ਸਗੋਂ ਦਾਨ ਕੀਤੇ ਜਾਂਦੇ ਹਨ। ਬੇਘਰ ਲੋਕ ਇਸ ਨੂੰ ਬਿਨਾਂ ਪੈਸੇ ਦੇ ਕੇ ਖਰੀਦ ਸਕਦੇ ਹਨ। ਇਨ੍ਹਾਂ ਕੱਪੜਿਆਂ ਨੂੰ ਇਕੱਠਾ ਕਰ ਕੇ ਇਕ ਦਿਨ ਬਜ਼ਾਰ ਵਾਂਗ ਸਜਾ ਕੇ ਰੱਖਿਆ ਜਾਂਦਾ ਹੈ ਅਤੇ ਬੇਘਰ ਲੋਕ ਇਸ ਨੂੰ ਲੈ ਜਾਂਦੇ ਹਨ। ਇਸ ਕੰਮ ਨੂੰ ਕ੍ਰਿਸਟੀਨਾ ਵੋਂਗ ਨੇ 2014 'ਚ ਸ਼ੁਰੂ ਕੀਤਾ। ਉਹ ਇਕ ਯੂਨੀਵਰਸਿਟੀ ਦੀ ਵਿਦਿਆਰਥਣ ਹੈ। ਉਸ ਨੇ ਆਪਣੇ ਜਨਮ ਦਿਨ ਦੇ ਮੌਕੇ ਕੁਝ ਵੱਖਰਾ ਕਰਨ ਬਾਰੇ ਸੋਚਿਆ ਅਤੇ ਫੈਸਲਾ ਕੀਤਾ ਦੋਸਤਾਂ ਨੂੰ ਇਕੱਠੇ ਕਰਨ ਦਾ। ਉਸ ਨੇ ਦੋਸਤਾਂ ਨਾਲ ਮਿਲ ਕੇ ਪੌਪ-ਅਪ ਮਾਰਕੀਟ ਦਾ ਪ੍ਰਬੰਧ ਕੀਤਾ। ਉਸ ਨੇ ਕਿਹਾ ਕਿ ਮੈਂ ਸੋਚਿਆ ਹੈ ਕਿ ਪਲਾਸਟਿਕ ਦੇ ਮੇਜ ਅਤੇ ਬੈਚ ਲਾ ਕੇ ਸਥਾਨਕ ਭਾਈਚਾਰੇ ਤੋਂ ਦਾਨ ਇਕੱਠਾ ਕੀਤਾ ਜਾਵੇ। ਵੋਂਗ ਨੇ ਕਿਹਾ ਕਿ ਮੈਂ ਉਮੀਦ ਕੀਤੀ ਕਿ ਸਰਦ ਰੁੱਤ 'ਚ ਕੁਝ ਨਾ ਕੁਝ ਜ਼ਰੂਰ ਵੱਡਾ ਕੰਮ ਕੀਤਾ ਜਾਵੇ।
ਪਹਿਲੇ ਸਾਲ ਵੋਂਗ ਨੇ ਟੈਂਟ ਲਾ ਕੇ ਭੀੜ ਵਾਲੀ ਮਾਰਕੀਟ ਵਾਲੀ ਥਾਂ 'ਤੇ ਵੱਖ-ਵੱਖ ਤਰ੍ਹਾਂ ਦੇ ਕੱਪੜੇ, ਜੁਰਾਬਾਂ, ਬੱਚਿਆਂ ਦੀਆਂ ਕੁਝ ਚੀਜ਼ਾਂ ਅਤੇ ਹੋਰ ਸਾਮਾਨ ਇਕੱਠਾ ਕਰ ਕੇ ਲਾਇਆ। ਵੋਂਗ ਨੇ ਕਿਹਾ ਕਿ ਉਸ ਦੇ ਇਸ ਕੰਮ ਨੂੰ ਸਰਾਹਿਆ ਗਿਆ ਅਤੇ ਵੱਡੀ ਗਿਣਤੀ 'ਚ ਲੋਕਾਂ ਵਲੋਂ ਦਿੱਤੇ ਦਾਨ ਕਾਰਨ ਬੇਘਰ ਲੋਕਾਂ ਦੀ ਮਦਦ ਹੋ ਰਹੀ ਹੈ। ਵੋਂਗ ਨੇ ਦੱਸਿਆ ਕਿ ਇਸ ਸਾਲ ਵੀ ਉਸ ਦੇ ਇਸ ਕੰਮ 'ਚ ਨੌਜਵਾਨ ਜੁੜੇ ਹਨ ਅਤੇ 50 ਵਾਲੰਟੀਅਰ 'ਚੋਂ ਕਈ ਸਥਾਨਕ ਸਕੂਲਾਂ ਤੋਂ ਹਨ। ਬਸ ਇੰਨਾ ਹੀ ਨਹੀਂ ਲੋਕ ਉਸ ਕੋਲ ਆਉਂਦੇ ਹਨ ਅਤੇ ਪੁੱਛਦੇ ਹਨ ਕਿ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ। ਵੋਂਗ ਨੇ ਕਿਹਾ ਕਿ ਮੈਂ ਲੋਕਾਂ ਦੇ ਸਹਿਯੋਗ ਅਤੇ ਦਇਆ ਲਈ ਧੰਨਵਾਦੀ ਹਾਂ। ਵੋਂਗ ਨੇ ਕਿਹਾ ਕਿ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਇਸ ਤਰ੍ਹਾਂ ਹੀ ਬੇਘਰ ਲੋਕਾਂ ਦੀ ਮਦਦ ਕਰਦੀ ਰਹਾਂਗੀ। ਵੋਂਗ ਨੇ ਦੱਸਿਆ ਕਿ ਉਹ ਐਤਵਾਰ ਵਾਲੇ ਦਿਨ ਦਾਨ ਦੀਆਂ ਚੀਜ਼ਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਫਿਰ ਇਕ ਦਿਨ ਮਾਰਕੀਟ 'ਚ ਇਨ੍ਹਾਂ ਨੂੰ ਬੇਘਰ ਲੋਕਾਂ ਦੀ ਮਦਦ ਲਈ ਲਾਇਆ ਜਾਂਦਾ ਹੈ।
ਸੀਰੀਆ 'ਚ ਫਰਵਰੀ 'ਚ ਖਤਮ ਹੋ ਜਾਵੇਗਾ ਆਈ. ਐਸ ਵਿਰੁੱਧ ਯੁੱਧ: ਮੈਕਰੋਨ
NEXT STORY