ਲੰਡਨ (ਬਿਊਰੋ): ਬ੍ਰਿਟੇਨ ਦੇ ਪ੍ਰਿੰਸ ਚਾਰਲਸ ਨੇ ਭਾਰਤ ਵਿਚ ਕੋਵਿਡ-19 ਸੰਕਟ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰ ਲਈ ਫੰਡ ਇਕੱਠਾ ਕਰ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਕੋਵੈਂਟਰੀ ਵਿਚ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਕੰਮ ਦੀ ਤਾਰੀਫ਼ ਕੀਤੀ। 'ਬ੍ਰਿਟਿਸ਼ ਏਸ਼ੀਅਨ ਟਰਸੱਟ' ਦੇ ਸ਼ਾਹੀ ਸੰਸਥਾਪਕ ਸਰਪ੍ਰਸਤ ਚਾਰਲਸ ਨੇ ਮੰਗਲਵਾਰ ਨੂੰ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਮੱਧ ਇੰਗਲੈਂਡ ਦੇ ਕੋਵੈਂਟਰੀ ਸ਼ਹਿਰ ਵਿਚ ਹੋਈ ਹੈ।
ਇਸ ਮੌਕੇ 'ਤੇ ਬ੍ਰਿਟਿਸ਼ ਗੱਦੀ ਦੇ 72 ਸਾਲਾ ਉਤਰਾਧਿਕਾਰੀ ਨੇ ਕਿਹਾ,''ਮੈਨੂੰ ਤੁਹਾਡੇ 'ਤੇ ਅਤੇ ਤੁਹਾਡੀ ਦਿਆਲੁਤਾ 'ਤੇ ਮਾਣ ਹੈ। ਅਜਿਹਾ ਲੱਗਦਾ ਹੈ ਕਿ ਇੱਥੇ ਬ੍ਰਿਟੇਨ ਵਿਚ ਪ੍ਰਵਾਸੀਆਂ ਦੇ ਕਰੀਬੀ ਸਾਰੇ ਮੈਂਬਰਾਂ ਨੂੰ ਪਤਾ ਹੈ ਕਿ ਕੋਈ ਪ੍ਰਭਾਵਿਤ ਹੈ। ਮੈਂ ਸਮਝ ਸਕਦਾ ਹਾਂ ਕਿ ਉਹਨਾਂ ਲਈ ਇਹ ਕਿੰਨਾ ਮਹੱਤਵਪੂਰਨ ਹੈ।'' ਪਿਛਲੇ ਮਹੀਨੇ ਪ੍ਰਿੰਸ ਚਾਰਲਸ ਨੇ 'ਬ੍ਰਿਟਿਸ਼ ਏਸ਼ੀਅਨ ਟਰੱਸਟ' ਦੇ ਜ਼ਰੀਏ ਭਾਰਤ ਲਈ ਆਕਸੀਜਨ ਦੇ ਨਾਮ ਨਾਲ ਅਪੀਲ ਕੀਤੀ ਤਾਂ ਜੋ ਭਾਰਤ ਦੀ ਮਦਦ ਲਈ ਜ਼ਰੂਰੀ ਫੰਡ ਜੁਟਾਇਆ ਜਾ ਸਕੇ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਗੋਲੀਬਾਰੀ 'ਚ ਪੰਜਾਬੀ ਮੂਲ ਦੇ ਤਪਦੇਜ ਸਿੰਘ ਦੀ ਮੌਤ
ਉਹਨਾਂ ਨੇ ਕਿਹਾ,''ਜਿੱਥੇ ਤੱਕ ਬ੍ਰਿਟਿਸ਼ ਏਸ਼ੀਅਨ ਟਰਸੱਟ ਦਾ ਸੰਬੰਧ ਹੈ ਉਹ ਇਕ ਸਾਰਥਕ ਐਮਰਜੈਂਸੀ ਅਪੀਲ ਕਰਨ ਵਿਚ ਸਮਰੱਥ ਹੋਏ ਹਨ ਅਤੇ ਇਹ ਯਕੀਨੀ ਕਰਨ ਲਈ ਕਦਮ ਚੁੱਕੇ ਗਏ ਹਨ ਕਿ ਆਕਸੀਜਨ ਕੰਸਨਟ੍ਰੇਟਰ ਭਾਰਤ ਨੂੰ ਮਿਲਣ ਅਤੇ ਇਹ ਪੇਂਡੂ ਇਲਾਕਿਆਂ ਵਿਚ ਭੇਜੇ ਗਏ ਹਨ ਜਿੱਥੇ ਅਸਲ ਵਿਚ ਲੋੜ ਹੈ। ਚਾਰਲਸ ਨੇ ਕਿਹਾ ਕਿ ਮਦਦ ਕਰਨ ਲਈ ਹਾਲੇ ਬਹੁਤ ਕੁਝ ਕਰਨ ਦੀ ਲੋੜ ਹੈ।
ਅਮਰੀਕਾ: ਮਿਸੂਰੀ ਸੁਪਰੀਮ ਕੋਰਟ 'ਚ ਕਾਲੇ ਮੂਲ ਦੀ ਪਹਿਲੀ ਔਰਤ ਜੱਜ ਦੀ ਨਿਯੁਕਤੀ
NEXT STORY