ਲੰਡਨ (ਬਿਊਰੋ): ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਬੇਟੇ ਪ੍ਰਿੰਸ ਵਿਲੀਅਮ ਅਪ੍ਰੈਲ ਵਿਚ ਕੋਰੋਨਵਾਇਰਸ ਦੀ ਚਪੇਟ ਵਿਚ ਆਏ ਸਨ। ਠੀਕ ਇਸੇ ਦੌਰਾਨ ਉਹਨਾਂ ਦੇ ਪਿਤਾ ਪ੍ਰਿੰਸ ਚਾਰਲਸ ਵੀ ਵਾਇਰਸ ਨਾਲ ਪੀੜਤ ਹੋਏ ਸਨ। ਇਹ ਜਾਣਕਾਰੀ ਬ੍ਰਿਟਿਸ਼ ਮੀਡੀਆ ਨੇ ਕੇਨਸਿੰਗਟਨ ਪੈਲਸ ਦੇ ਸੂਤਰਾਂ ਦੇ ਮੁਤਾਬਕ ਦਿੱਤੀ ਹੈ। ਅਖ਼ਬਾਰ ਦੇ ਮੁਤਾਬਕ, ਪ੍ਰਿੰਸ ਵਿਲੀਅਮ ਨੇ ਆਪਣੇ ਇਲਾਜ ਨੂੰ ਗੁਪਤ ਰੱਖਿਆ ਕਿਉਂਕਿ ਉਹ ਦੇਸ਼ ਨੂੰ ਪਰੇਸ਼ਾਨੀ ਵਿਚ ਨਹੀਂ ਪਾਉਣਾ ਚਾਹੁੰਦੇ ਸਨ।
ਅਖ਼ਬਾਰ ਦੇ ਮੁਤਾਬਕ, ਵਿਲੀਅਮ ਨੇ ਆਪਣੇ ਟੇਲੀਫੋਨ ਅਤੇ ਵੀਡੀਓ ਕੰਮ ਕਰਨੇ ਜਾਰੀ ਰੱਖੇ ਅਤੇ ਇਕ ਸੁਪਰਵਾਈਜ਼ਰ ਨੂੰ ਦੱਸਿਆ ਕਿ ਉਹ ਕਿਸੇ ਨੂੰ ਚਿੰਤਾ ਵਿਚ ਨਹੀਂ ਪਾਉਣਾ ਚਾਹੁੰਦੇ ਸਨ। ਵਿਲੀਅਮ ਨੇ ਕਿਹਾ ਕਿ ਉਹ ਆਪਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਗੱਲ ਕਿਸੇ ਨੂੰ ਵੀ ਦੱਸਣਾ ਨਹੀਂ ਚਾਹੁੰਦੇ ਕਿਉਂਕਿ ਕੁਝ ਮਹੱਤਵਪੂਰਨ ਚੀਜ਼ਾਂ ਚੱਲ ਰਹੀਆਂ ਹਨ ਅਤੇ ਮੈਂ ਕਿਸੇ ਨੂੰ ਪਰੇਸ਼ਾਨ ਕਰਨਾ ਨਹੀਂ ਚਾਹੁੰਦਾ। ਅਖ਼ਬਾਰ ਨੇ ਦੱਸਿਆ ਇਕ ਡਿਊਕ ਆਫ ਕੈਮਬ੍ਰਿਜ ਦਾ ਇਲਾਜ ਮਹਿਲ ਦੇ ਡਾਕਟਰਾਂ ਨੇ ਕੀਤਾ ਅਤੇ ਇਸ ਦੌਰਾਨ ਉਹਨਾਂ ਨੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦਿਆਂ ਪਰਿਵਾਰ ਨੂੰ ਅਨਮੇਰ ਹਾਲ ਵਿਚ ਇਕਾਂਤਵਾਸ ਕਰ ਦਿੱਤਾ ਸੀ।
ਇੱਥੇ ਵਿਲੀਅਮ ਨੇ ਅਪ੍ਰੈਲ ਦੇ ਮਹੀਨੇ ਵਿਚ 14 ਟੇਲੀਫੋਨ ਅਤੇ ਵੀਡੀਓ ਕਾਲਾਂ ਕੀਤੀਆਂ। ਇੱਥੇ ਦੱਸ ਦਈਏ ਕਿ ਵਿਲੀਅਮ ਦੇ ਪਿਤਾ ਪ੍ਰਿੰਸ ਚਾਰਲਸ ਮਾਰਚ ਵਿਚ ਕੋਰੋਨਾਵਾਇਰਸ ਨਾਲ ਪੀੜਤ ਹੋਏ ਸਨ ਅਤੇ ਉਹਨਾਂ ਨੂੰ ਹਲਕੇ ਲਛਣ ਦਿਖਾਈ ਦੇਣ ਦੇ ਬਾਅਦ ਇਕਾਂਤਵਾਸ ਕਰ ਦਿੱਤਾ ਗਿਆ ਸੀ। 14 ਦਿਨਾਂ ਦੇ ਬਾਅਦ ਉਹਨਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਵਾਇਰਸ ਨਾਲ ਠੀਕ ਹੋਣ ਮਗਰੋਂ ਚਾਰਲਸ ਨੇ ਦੱਸਿਆ ਸੀ ਇਸ ਕਾਰਨ ਉਹਨਾਂ ਦੀ ਸਵਾਦ ਅਤੇ ਸੁੰਘਣ ਦੀ ਸ਼ਕਤੀ ਚਲੀ ਗਈ ਸੀ।
ਕੈਨੇਡਾ 'ਚ ਨਸ਼ਾ ਤਸਕਰੀ ਦੇ ਦੋਸ਼ 'ਚ ਪੰਜਾਬੀ ਵਿਅਕਤੀ ਗ੍ਰਿਫ਼ਤਾਰ
NEXT STORY