ਹੈਲਥ ਡੈਸਕ - ਜੇਕਰ ਤੁਸੀਂ ਵੀ ਦੇਰ ਰਾਤ ਤੱਕ ਜਾਗਣ ਅਤੇ ਸਵੇਰੇ ਦੇਰ ਨਾਲ ਉੱਠਣ ਦੇ ਆਦੀ ਹੋ, ਤਾਂ ਇਹ ਖਬਰ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਹੋ ਸਕਦੀ ਹੈ। ਇਕ ਅਨੁਸਾਰ, ਦੇਰ ਨਾਲ ਸੌਣ ਵਾਲੇ ਲੋਕਾਂ ਵਿੱਚ ਦਿਲ ਦੇ ਦੌਰੇ (ਹਾਰਟ ਅਟੈਕ) ਅਤੇ ਸਟ੍ਰੋਕ ਦਾ ਖਤਰਾ 16 ਫੀਸਦੀ ਤੱਕ ਵਧ ਜਾਂਦਾ ਹੈ।
ਮਹਿਲਾਵਾਂ ਨੂੰ ਵਧੇਰੇ ਖਤਰਾ
ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੇਰ ਰਾਤ ਤੱਕ ਜਾਗਣ ਦਾ ਬੁਰਾ ਪ੍ਰਭਾਵ ਖਾਸ ਤੌਰ 'ਤੇ ਮਹਿਲਾਵਾਂ 'ਚ ਜ਼ਿਆਦਾ ਦੇਖਿਆ ਗਿਆ ਹੈ। ਹਾਲਾਂਕਿ, ਮਾਹਰਾਂ ਦਾ ਕਹਿਣਾ ਹੈ ਕਿ ਇਹ ਜੋਖਮ ਸਿਰਫ ਦੇਰ ਨਾਲ ਸੌਣ ਕਰਕੇ ਨਹੀਂ, ਬਲਕਿ ਉਸ ਸਮੇਂ ਦੌਰਾਨ ਅਪਣਾਈਆਂ ਜਾਣ ਵਾਲੀਆਂ ਗਲਤ ਜੀਵਨਸ਼ੈਲੀ ਦੀਆਂ ਆਦਤਾਂ ਕਾਰਨ ਹੁੰਦਾ ਹੈ।
ਸਿਰਫ ਨੀਂਦ ਹੀ ਨਹੀਂ, ਆਦਤਾਂ ਵੀ ਹਨ ਜ਼ਿੰਮੇਵਾਰ
ਸਟੈਨਫੋਰਡ ਮੈਡੀਸਨ ਦੀ ਪ੍ਰੋਫੈਸਰ ਐਲੇਨੋਰ ਲੇਵਿਨ ਅਨੁਸਾਰ, ਰਾਤ ਨੂੰ ਦੇਰ ਤੱਕ ਜਾਗਣ ਵਾਲੇ ਲੋਕਾਂ 'ਚ ਧੂਮਰਪਾਨ (ਸਮੋਕਿੰਗ), ਨੀਂਦ ਦੀ ਕਮੀ ਅਤੇ ਰੋਜ਼ਾਨਾ ਦੀ ਅਨਿਯਮਿਤ ਦਿਨਚਰਿਆ ਵਰਗੀਆਂ ਸਮੱਸਿਆਵਾਂ ਆਮ ਹੁੰਦੀਆਂ ਹਨ। ਇਹੀ ਮਾੜੀਆਂ ਆਦਤਾਂ ਦਿਲ ਦੀ ਸਿਹਤ 'ਤੇ ਮਾਰੂ ਅਸਰ ਪਾਉਂਦੀਆਂ ਹਨ।
ਬਚਾਅ ਲਈ ਕੀ ਕਰੀਏ?
ਅਮੈਰੀਕਨ ਹਾਰਟ ਐਸੋਸੀਏਸ਼ਨ ਅਤੇ ਸਿਹਤ ਮਾਹਰਾਂ ਨੇ ਦਿਲ ਨੂੰ ਤੰਦਰੁਸਤ ਰੱਖਣ ਲਈ ਹੇਠ ਲਿਖੇ ਸੁਝਾਅ ਦਿੱਤੇ ਹਨ:
ਧੂਮਰਪਾਨ ਤਿਆਗੋ
- ਸਭ ਤੋਂ ਪਹਿਲਾਂ ਸਮੋਕਿੰਗ ਦੀ ਆਦਤ ਛੱਡੋ।
ਸਰੀਰਕ ਗਤੀਵਿਧੀ
- ਰੋਜ਼ਾਨਾ ਐਕਟਿਵ ਰਹੋ ਅਤੇ ਕਸਰਤ ਕਰੋ।
ਸੰਤੁਲਿਤ ਖੁਰਾਕ
- ਹੈਲਦੀ ਡਾਈਟ ਲਓ ਅਤੇ ਵਜ਼ਨ ਨੂੰ ਕੰਟਰੋਲ ਵਿੱਚ ਰੱਖੋ।
ਨਿਯਮਿਤ ਜਾਂਚ
- ਆਪਣੇ ਕੋਲੇਸਟ੍ਰੋਲ, ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਲਗਾਤਾਰ ਜਾਂਚ ਕਰਵਾਉਂਦੇ ਰਹੋ।
ਪੂਰੀ ਨੀਂਦ
- ਆਪਣੀ ਬਾਡੀ ਕਲਾਕ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਅਤੇ ਚੰਗੀ ਨੀਂਦ ਲਓ।
ਡਾਕਟਰਾਂ ਦਾ ਕਹਿਣਾ ਹੈ ਕਿ ਭਾਵੇਂ ਬਾਡੀ ਕਲਾਕ ਨੂੰ ਬਦਲਣਾ ਮੁਸ਼ਕਲ ਹੋ ਸਕਦਾ ਹੈ, ਪਰ ਆਪਣੀਆਂ ਬਦਲਣਯੋਗ ਆਦਤਾਂ 'ਚ ਸੁਧਾਰ ਕਰਕੇ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਡੈਂਗੂ ਵਰਗੀਆਂ ਬਿਮਾਰੀਆਂ 'ਚ ਰਾਮਬਾਣ ਹੈ ਇਹ ਫਲ, ਖ਼ੂਨ ਦੇ ਸੈੱਲ ਵਧਾਉਣ ਦੇ ਨਾਲ-ਨਾਲ ਦਿਲ ਨੂੰ ਵੀ ਰੱਖੇ ਫਿੱਟ
NEXT STORY