ਕੋਲੰਬੋ, (ਏਜੰਸੀ)- ਸ਼੍ਰੀਲੰਕਾ ਦੀਆਂ ਦੋ ਜੇਲਾਂ ਵਿਚ ਪਿਛਲੇ 24 ਘੰਟਿਆਂ ਦੌਰਾਨ ਹੋਈਆਂ ਝੜਪਾਂ ਵਿਚ 3 ਕੈਦੀਆਂ ਦੀ ਮੌਤ ਹੋ ਗਈ ਅਤੇ 23 ਹੋਰ ਵਿਅਕਤੀ ਜ਼ਖਮੀ ਹੋ ਗਏ। ਸ਼੍ਰੀਲੰਕਾ ਵਿਚ ਪਿਛਲੇ ਇਕ ਮਹੀਨੇ ਦੌਰਾਨ ਜੇਲਾਂ ਵਿਚ ਹਿੰਸਾ ਦੀਆਂ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਜਨਤਕ ਸੁਰੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਦੇ ਕਿਸੇ ਸੰਗਠਿਤ ਸਾਜ਼ਿਸ਼ ਦਾ ਹਿੱਸਾ ਹੋਣ ਦਾ ਖਦਸ਼ਾ ਹੈ।
ਕੋਲੰਬੋ ਤੋਂ ਲਗਭਗ 60 ਕਿਲੋਮੀਟਰ ਦੱਖਣ-ਪੂਰਬ ਵਿਚ ਸਥਿਤ ਕੁਰੂਵਿਟਾ ਜੇਲ ਵਿਚ ਸ਼ੁੱਕਰਵਾਰ ਨੂੰ ਹੋਈ ਝੜਪ ਵਿਚ 2 ਕੈਦੀਆਂ ਦੀ ਮੌਤ ਹੋ ਗਈ, ਜਦੋਂ ਕਿ 13 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਦਾ ਇਲਾਜ ਰਤਨਾਪੁਰਾ ਹਸਪਤਾਲ ਵਿਚ ਚੱਲ ਰਿਹਾ ਹੈ। ਇਸ ਘਟਨਾ ਤੋਂ ਕੁਝ ਘੰਟੇ ਪਹਿਲਾਂ ਕੋਲੰਬੋ ਦੀ ਮੈਗਜ਼ੀਨ ਜੇਲ ਵਿਚ ਵੀ ਇਸੇ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਪੈਦਾ ਹੋਈ ਸੀ। ਇਨ੍ਹਾਂ ਘਟਨਾਵਾਂ ਤੋਂ ਪਹਿਲਾਂ ਪੰਜ ਅਤੇ ਛੇ ਜੁਲਾਈ ਨੂੰ ਨੇਗੋਂਬੋ ਜੇਲ ਵਿਚ ਵੀ ਇਸੇ ਤਰ੍ਹਾਂ ਦੀ ਹਿੰਸਾ ਵਿਚ 33 ਲੋਕਾਂ ਦੀ ਮੌਤ ਹੋ ਗਈ ਸੀ।
"ਇੱਕ 'ਤੇ ਹਮਲਾ, ਸਾਰਿਆਂ 'ਤੇ ਹਮਲਾ"! ਪਾਕਿਸਤਾਨ, ਸਾਊਦੀ ਅਰਬ, ਤੁਰਕੀ ਨੇ ਰੱਖਿਆ ਸਮਝੌਤੇ 'ਤੇ ਕੀਤੇ ਦਸਤਖ਼ਤ
NEXT STORY