ਸਿਡਨੀ (ਯੂ. ਐੱਨ. ਆਈ.): ਆਸਟ੍ਰੇਲੀਆ ਵਿਚ ਸਿਡਨੀ ਦੇ ਇਕ ਉਪਨਗਰ ਵਿਚ ਫਲਸਤੀਨ ਸਮਰਥਕ ਰੈਲੀ ਕਰਨ ਦੇ ਦੋਸ਼ ਵਿਚ 20 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। NSW ਪੁਲਸ ਫੋਰਸ ਨੇ ਇੱਕ ਬਿਆਨ ਵਿੱਚ ਕਿਹਾ, "ਲਗਭਗ 400 ਲੋਕਾਂ ਨੇ ਮੰਗਲਵਾਰ ਰਾਤ ਨੂੰ ਪੋਰਟ ਬੋਟਨੀ ਵਿੱਚ ਬਿਨਾਂ ਇਜਾਜ਼ਤ ਦੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਫੋਰਸ਼ੋਰ ਰੋਡ 'ਤੇ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ।"
ਪੜ੍ਹੋ ਇਹ ਅਹਿਮ ਖ਼ਬਰ- ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗਬੰਦੀ ਨੂੰ ਮਨਜ਼ੂਰੀ, ਬੰਧਕਾਂ ਦੀ ਹੋਵੇਗੀ ਰਿਹਾਈ
ਬਿਆਨ 'ਚ ਕਿਹਾ ਗਿਆ, ''ਲੋਕਾਂ ਨੇ ਸੜਕ ਨੂੰ ਖਾਲੀ ਕਰ ਦਿੱਤਾ।'' ਸਿਡਨੀ ਮਾਰਨਿੰਗ ਹੇਰਾਲਡ ਮੁਤਾਬਕ ਇਹ ਪ੍ਰਦਰਸ਼ਨ ਇਜ਼ਰਾਇਲੀ ਸ਼ਿਪਿੰਗ ਕੰਪਨੀ ਜ਼ਿਮ ਖ਼ਿਲਾਫ਼ ਸੀ, ਜਿਸ ਨੇ ਗਾਜ਼ਾ ਸੰਘਰਸ਼ 'ਚ ਇਜ਼ਰਾਈਲੀ ਸਰਕਾਰ ਨੂੰ ਆਪਣਾ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ ਹੈ। ਮੰਗਲਵਾਰ ਨੂੰ ਇਸ ਘਟਨਾ ਦੇ ਸਮੇਂ ਬੰਦਰਗਾਹ 'ਤੇ ਇਕ ਜਹਾਜ਼ ਮੌਜੂਦ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗਬੰਦੀ ਨੂੰ ਮਨਜ਼ੂਰੀ, ਬੰਧਕਾਂ ਦੀ ਹੋਵੇਗੀ ਰਿਹਾਈ
NEXT STORY