ਬੀਜਿੰਗ— ਮਾਂ ਬਨਣਾ ਹਰ ਔਰਤ ਦਾ ਸੁਪਨਾ ਹੁੰਦਾ ਹੈ। ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਹਰ ਤਰ੍ਹਾਂ ਦਾ ਦਰਦ ਅਤੇ ਤਕਲੀਫ ਸਹਿਣ ਕਰ ਜਾਂਦੀ ਹੈ। ਇਸ ਸੁਪਨੇ ਨੂੰ ਪੂਰਾ ਕਰਨ ਵਿਚ ਪਰਿਵਾਰ ਦਾ ਵੱਡਾ ਹੱਥ ਹੁੰਦਾ ਹੈ ਅਤੇ ਕਈ ਵਾਰੀ ਪਰਿਵਾਰ ਦਾ ਸਹਿਯੋਗ ਨਾ ਮਿਲ ਪਾਉਣ ਕਾਰਨ ਮਾਂ ਬਨਣ ਵਾਲੀ ਔਰਤ ਗਲਤ ਕਦਮ ਚੁੱਕ ਲੈਂਦੀ ਹੈ। ਅਜਿਹਾ ਹੀ ਇਕ ਮਾਮਲਾ ਚੀਨ ਦੇ ਸ਼ਾਨਕਸੀ ਖੇਤਰ ਦਾ ਸਾਹਮਣੇ ਆਇਆ ਹੈ। ਇੱਥੋਂ ਦੀ 26 ਸਾਲਾ ਮਾ ਨਾਂ ਦੀ ਗਰਭਵਤੀ ਔਰਤ ਨੇ ਇਸ ਲਈ ਆਪਣੀ ਜਾਨ ਦੇ ਦਿੱਤੀ ਕਿਉਂਕਿ ਉਸ ਦੇ ਪਰਿਵਾਰ ਵਾਲਿਆਂ ਨੇ ਸੀ-ਸੈਕਸ਼ਨ ਆਪਰੇਸ਼ਨ ਕਰਾਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ।
ਇਕ ਵੈਬਸਾਈਟ ਮੁਤਾਬਕ ਮਾ 42 ਹਫਤੇ ਦੀ ਗਰਭਵਤੀ ਸੀ। ਬੀਤੇ 30 ਅਗਸਤ ਤੋਂ ਉਸ ਨੂੰ ਅਚਾਨਕ ਕਾਫੀ ਦਰਦ ਹੋਣ ਲੱਗੀ। ਜਲਦੀ ਹੀ ਉਸ ਨੂੰ ਯੂਲਿਨ ਨੰਬਰ-1 ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਚੈਕਅੱਪ ਕਰਨ ਮਗਰੋਂ ਡਾਕਟਰਾਂ ਨੇ ਦੱਸਿਆ,'' ਉਸ ਦੀ ਤੁਰੰਤ ਡਿਲਵਰੀ ਕਰਾਉਣੀ ਪਵੇਗੀ ਪਰ ਇਸ ਸਮੇਂ ਮਾ ਦੀ ਨੈਚੂਰਲ ਡਿਲੀਵਰੀ ਨਹੀਂ ਹੋ ਸਕਦੀ ਕਿਉਂਕਿ ਕੁਝ ਮੁਸ਼ਕਲਾਂ ਹੋ ਸਕਦੀਆਂ ਹਨ। ਨੈਚੂਰਲ ਡਿਲੀਵਰੀ ਦਾ ਮਾ ਦੀ ਸਿਹਤ 'ਤੇ ਅਸਰ ਹੋ ਸਕਦਾ ਹੈ।'' ਇਸ ਲਈ ਡਾਕਟਰਾਂ ਨੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੀ-ਸੈਕਸ਼ਨ ਆਪਰੇਸ਼ਨ ਦੁਆਰਾ ਡਿਲੀਵਰੀ ਕਰਾਉਣ ਦੀ ਸਲਾਹ ਦਿੱਤੀ। ਮਾ ਆਪਰੇਸ਼ਨ ਕਰਾਉਣ ਲਈ ਤਿਆਰ ਹੋ ਗਈ ਪਰ ਉਸ ਦੇ ਪਰਿਵਾਰ ਵਾਲਿਆਂ ਨੇ ਮਨਾ ਕਰ ਦਿੱਤਾ।
ਅਸਲ ਵਿਚ ਚੀਨੀ ਕਾਨੂੰਨ ਮੁਤਾਬਕ ਕੋਈ ਵੀ ਡਾਕਟਰ ਪਰਿਵਾਰ ਵਾਲਿਆਂ ਦੀ ਇਜਾਜ਼ਤ ਦੇ ਬਿਨਾ ਸਰਜਰੀ ਨਹੀਂ ਕਰਦਾ। ਮਾ ਨੇ ਹਸਪਤਾਲ ਦੇ ਸਟਾਫ ਅਤੇ ਆਪਣੇ ਪਰਿਵਾਰ ਵਾਲਿਆਂ ਨੂੰ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ। ਅਖੀਰ ਮਾ ਨੇ 4 ਸਤੰਬਰ ਨੂੰ ਹਸਪਤਾਲ ਦੀ 20ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।
ਸਮੁੰਦਰ 'ਚ ਲਗਾਇਆ ਗੋਤਾ, ਜਦੋਂ ਬਾਹਰ ਨਿਕਲਿਆ ਤਾਂ ਹੋ ਗਿਆ ਕੁਝ ਅਜਿਹਾ
NEXT STORY