ਠਾਣੇ- ਨਵੀਂ ਮੁੰਬਈ ਦੇ ਨੇਰੂਲ ਰੇਲਵੇ ਸਟੇਸ਼ਨ 'ਤੇ ਇਕ ਖੜ੍ਹੀ ਟਰੇਨ ਦੇ ਉੱਪਰ ਚੜ੍ਹ ਕੇ ਸੋਸ਼ਲ ਮੀਡੀਆ ਲਈ 'ਰੀਲ' ਬਣਾਉਣ ਦੀ ਕੋਸ਼ਿਸ਼ ਕਰਦੇ ਸਮੇਂ ਇਕ 16 ਸਾਲਾ ਮੁੰਡੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵਾਸ਼ੀ ਸਰਕਾਰੀ ਰੇਲਵੇ ਪੁਲਸ (ਜੀਆਰਪੀ) ਦੇ ਸੀਨੀਅਰ ਇੰਸਪੈਕਟਰ ਕਿਰਨ ਉਂਦਰੇ ਨੇ ਦੱਸਿਆ ਕਿ ਮੁੰਡੇ ਦੀ ਪਛਾਣ ਆਰਵ ਸ਼੍ਰੀਵਾਸਤਵ ਵਜੋਂ ਹੋਈ ਹੈ, ਜੋ ਕਿ ਨਵੀਂ ਮੁੰਬਈ ਦੇ ਬੇਲਾਪੁਰ ਦਾ ਰਹਿਣ ਵਾਲਾ ਸੀ। ਆਰਵ 6 ਜੁਲਾਈ ਨੂੰ ਆਪਣੇ ਦੋਸਤਾਂ ਨਾਲ ਰੇਲਵੇ ਸਟੇਸ਼ਨ ਗਿਆ ਸੀ। ਅਧਿਕਾਰੀ ਨੇ ਕਿਹਾ, "ਉਹ ਇਕ ਖੜ੍ਹੀ ਟ੍ਰੇਨ 'ਤੇ ਚੜ੍ਹ ਗਿਆ ਅਤੇ ਰੀਲ ਬਣਾਉਣ ਦੀ ਤਿਆਰੀ ਕਰਨ ਲੱਗਾ।"
ਇਹ ਵੀ ਪੜ੍ਹੋ : ਇਸ ਹਫ਼ਤੇ PF ਅਕਾਊਂਟ 'ਚ ਆ ਸਕਦਾ ਹੈ ਵਿਆਜ਼, ਇੰਝ ਚੈੱਕ ਕਰੋ Balance
ਉਨ੍ਹਾਂ ਦੱਸਿਆ ਕਿ ਟਰੇਨ ਦੇ ਡੱਬੇ 'ਤੇ ਚੜ੍ਹੇ ਮੁੰਡੇ ਦਾ ਹੱਥ ਉੱਪਰੋਂ ਲੰਘ ਰਹੀ ਹਾਈਟੈਂਸ਼ਨ ਬਿਜਲ ਦੀ ਤਾਰ ਦੇ ਸੰਪਰਕ 'ਚ ਆ ਗਿਆ, ਜਿਸ ਨਾਲ ਉਸ ਨੂੰ ਜ਼ਬਰਦਸਤ ਬਿਜਲੀ ਦਾ ਝਟਕਾ ਲੱਗਾ ਅਤੇ ਉਹ ਹੇਠਾਂ ਡਿੱਗ ਗਿਆ। ਅਧਿਕਾਰੀ ਨੇ ਦੱਸਿਆ ਕਿ ਮੁੰਡੇ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਕਈ ਜਗ੍ਹਾ ਸੱਟ ਦੇ ਨਿਸ਼ਾਨ ਸਨ ਅਤੇ ਉਹ 60 ਫੀਸਦੀ ਤੱਕ ਝੁਲਸ ਗਿਆ ਸੀ। ਸ਼ੁਰੂ 'ਚ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਉਂਦਰੇ ਨੇ ਦੱਸਿਆ ਕਿ ਉਸ ਦੀ ਸਥਿਤੀ ਗੰਭੀਰ ਬਣੀ ਰਹੀ, ਜਿਸ ਤੋਂ ਬਾਅਦ ਉਸ ਨੂੰ ਏਰੋਲੀ 'ਚ 'ਬਰਨਜ਼ ਹਸਪਤਾਲ' 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਸ਼ਨੀਵਾਰ ਰਾਤ ਨੂੰ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਸੰਬੰਧ 'ਚ ਹਾਦਸੇ ਕਾਰਨ ਹੋਈ ਮੌਤ ਦਾ ਮਾਮਲਾ ਦਰਜ ਕੀਤਾ ਹੈ ਅਤੇ ਉਹ ਘਟਨਾ ਦੇ ਸੰਬੰਧ 'ਚ ਜਾਂਚ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ 'ਚ ਪੈਰ ਪਸਾਰ ਰਹੀ ਇਹ 'ਖ਼ਾਮੋਸ਼ ਮਹਾਮਾਰੀ' !
NEXT STORY