ਦੁਬਈ (ਭਾਸ਼ਾ)- ਉੱਘੇ ਭਾਰਤੀ ਵਪਾਰੀ ਰਾਮ ਬਕਸਾਨੀ ਦਾ 83 ਸਾਲ ਦੀ ਉਮਰ 'ਚ ਸੰਯੁਕਤ ਅਰਬ ਅਮੀਰਾਤ (ਯੂਏਈ) 'ਚ ਐਤਵਾਰ ਨੂੰ ਦਿਹਾਂਤ ਹੋ ਗਿਆ। ਯੂਏਈ 'ਚ ਭਾਰਤ ਦੇ ਰਾਜਦੂਤ ਸੰਜੇ ਸੁਧੀਰ ਨੇ ਆਈ.ਟੀ.ਐੱਲ. ਕਾਸਮਾਸ ਸਮੂਹ ਦੇ ਚੇਅਰਮੈਨ ਦੇ ਦਿਹਾਂਤ 'ਤੇ ਸੋਗ ਜਤਾਇਆ ਹੈ।
ਉਨ੍ਹਾਂ ਕਿਹਾ,''ਰਾਮ ਬਕਸਾਨੀ ਦੇ ਦਿਹਾਂਤ ਨਾਲ ਭਾਈਚਾਰੇ ਨੇ ਇਕ ਮਾਰਗਦਰਸ਼ਕ, ਇਕ ਆਦਰਸ਼ ਅਤੇ ਇਕ ਸਰਪ੍ਰਸਤ ਗੁਆ ਦਿੱਤਾ ਹੈ। ਉਹ ਉਨ੍ਹਾਂ ਭਾਰਤੀਆਂ ਲਈ ਪ੍ਰੇਰਨਾ ਸਰੋਤ ਬਣੇ ਰਹਿਣਗੇ, ਜੋ ਯੂ.ਏ.ਈ. ਨੂੰ ਆਪਣਾ ਘਰ ਕਹਿੰਦੇ ਹਨ।'' ਬਕਸਾਨੀ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਵੱਡੀ ਗਿਣਤੀ 'ਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਬਕਸਾਨੀ ਦੇ ਮੌਤ ਦਾ ਕਾਰਨ ਨਹੀਂ ਦੱਸਿਆ ਗਿਆ ਹੈ ਪਰ ਰਿਪੋਰਟਾਂ ਅਨੁਸਾਰ ਉਹ ਆਪਣੇ ਬਾਥਰੂਮ 'ਚ ਡਿੱਗ ਗਏ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਨੇਡਾ ਦੇ ਸਰੀ 'ਚ ਕਰਵਾਇਆ ਗਿਆ ਕਬੱਡੀ ਟੂਰਨਾਮੈਂਟ
NEXT STORY