ਰੋਮ, (ਦਲਵੀਰ ਕੈਂਥ)- ਇਟਲੀ ਵਿਚ ਪ੍ਰਵਾਸੀ ਕਿਰਤੀਆਂ ਦੇ ਹੋਰ ਰਹੇ ਸ਼ੋਸ਼ਣ, ਧੱਕੇਸ਼ਾਹੀ ਖਿਲਾਫ ਅਤੇ ਬੀਤੇ ਦਿਨੀਂ ਮਾਲਕ ਦੀ ਅਣਗਹਿਲੀ ਕਾਰਨ ਇਕ ਭਾਰਤੀ ਸਤਨਾਮ ਸਿੰਘ ਦੀ ਹੋਈ ਦਰਦਨਾਕ ਮੌਤ ਕਾਰਨ ਇਕ ਹਫ਼ਤੇ ਵਿਚ ਹੀ ਦੂਜਾ ਵਿਸ਼ਾਲ ਰੋਸ ਮੁਜ਼ਾਹਰਾ ਲਾਤੀਨਾ ਵਿਖੇ ਕੀਤਾ ਗਿਆ, ਜਿਸ ਵਿਚ ਹਜ਼ਾਰਾਂ ਲੋਕਾਂ ਨੇ ਸ਼ਾਮਲ ਹੋ ਕੇ ਮਰਹੂਮ ਸਤਨਾਮ ਸਿੰਘ ਲਈ ਇਟਲੀ ਸਰਕਾਰ ਕੋਲੋਂ ਇਨਸਾਫ ਦੀ ਮੰਗ ਕੀਤੀ।
ਰੋਸ ਮੁਜ਼ਾਹਰੇ ਰਾਹੀਂ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਅਤੇ ਪ੍ਰਵਾਸੀ ਕਿਰਤੀਆਂ ਦੇ ਹੱਕਾਂ ਦੀ ਗੱਲ ਕਰਦਾ ਦੂਜਾ ਰੋਸ ਮੁਜ਼ਾਰਾ ਇੰਡੀਅਨ ਕਮਿਊਨਿਟੀ ਇਨ ਲਾਸੀਓ ਦੀ ਅਗਵਾਈ ਵਿਚ ਹੋਰ ਮਜ਼ਦੂਰ ਭਰਾਤਰੀ ਜਥੇਬੰਦੀਆਂ, ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਅਤੇ ਮੰਦਰ ਕਮੇਟੀਆਂ ਦੇ ਸਹਿਯੋਗ ਨਾਲ ਲਾਸੀਓ ਸੂਬੇ ਦੇ ਜ਼ਿਲਾ ਹੈੱਡਕੁਆਕਟਰ ਲਾਤੀਨਾ ਵਿਖੇ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਵਿਚ ਭਾਰਤੀ ਭਾਈਚਾਰੇ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਪ੍ਰਵਾਸੀਆਂ ਵੱਲੋਂ ਵੀ ਹਜ਼ਾਰਾਂ ਦੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ।
ਜਥੇਬੰਦੀਆਂ ਨੇ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਅਜਿਹੇ ਹੋਰ ਵੀ ਰੋਸ ਮੁਜ਼ਾਹਰੇ ਕੀਤੇ ਜਾ ਸਕਦੇ ਹਨ। ਇਸ ਮੌਕੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਸਾਂਝੇ ਵਫ਼ਦ ਵੱਲੋਂ ਮੰਗ-ਪੱਤਰ ਵੀ ਦਿੱਤਾ ਗਿਆ, ਜਿਸ ਵਿਚ ਮਰਹੂਮ ਸਤਨਾਮ ਸਿੰਘ ਦੇ ਪਰਿਵਾਰ ਨੂੰ ਇਨਸਾਫ ਦੇਣ, ਕਿਰਤੀਆਂ ਦੇ ਸ਼ੋਸ਼ਣ ਨੂੰ ਰੋਕਣ ਤੇ ਕੱਚੇ ਕਾਮਿਆਂ ਲਈ ਇਮੀਗ੍ਰੇਸ਼ਨ ਖੋਲ੍ਹਣ ਦੇ ਭੱਖਦੇ ਮਸਲੇ ਸਬੰਧੀ ਪ੍ਰਸ਼ਾਸਨ ਨਾਲ ਉਚੇਚੇ ਤੌਰ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਟਲੀ ਸਰਕਾਰ ਕਰੇ ਪੰਜਾਬੀ ਗੱਭਰੂ ਦੀ ਮੌਤ ਲਈ ਜਿੰਮੇਵਾਰ ਲੋਕਾਂ ‘ਤੇ ਕਾਰਵਾਈ : ਭਾਰਤ
NEXT STORY