ਇਸਲਾਮਾਬਾਦ- ਪਾਕਿਸਤਾਨ ਵਲੋਂ ਪੀ. ਓ. ਕੇ. ਵਿਚ ਚੁੱਕੇ ਜਾਣ ਵਾਲੇ ਦਮਨਕਾਰੀ ਕਦਮਾਂ ਬਾਰੇ ਦੁਨੀਆ ਜਾਣਦੀ ਹੈ ਕਿ ਕਿਸ ਤਰ੍ਹਾਂ ਉੱਥੇ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਤੇ ਸਬੂਤਾਂ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ। ਪਾਕਿਸਤਾਨ ਨੇ ਇਸ ਵਾਰ ਇਸਲਾਮਾਬਾਦ ਖ਼ਿਲਾਫ਼ ਬੋਲਣ ਵਾਲੇ ਪਾਕਿਸਤਾਨ ਮਕਬੂਜਾ ਕਸ਼ਮੀਰ ਦੇ ਮਨੁੱਖੀ ਅਧਿਕਾਰ ਕਾਰਜਕਰਤਾਵਾਂ ਨੂੰ ਕੈਦੀ ਬਣਾ ਲਿਆ ਹੈ। ਰਾਜਨੀਤਕ ਕੈਦੀਆਂ ਦੀ ਰਿਹਾਈ ਅਤੇ ਹੁੰਜਾ ਸ਼ਹਿਰ 'ਤੇ ਕਬਜ਼ੇ ਨੂੰ ਲੈ ਕੇ ਗਿਲਗਿਤ-ਬਲਿਤਸਤਾਨ ਵਿਚ ਹਜ਼ਾਰਾਂ ਲੋਕਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਪਿਛਲੇ 10 ਦਿਨਾਂ ਤੋਂ ਗਿਲਗਿਤ-ਬਲਿਤਸਤਾਨ ਦੇ ਹੁੰਜਾ ਸ਼ਹਿਰ ਵਿਚ ਵੱਡੇ ਪੈਮਾਨੇ 'ਤੇ ਪ੍ਰਦਰਸ਼ਨ ਹੋ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਸਾਲਾਂ ਤੋਂ ਗੈਰ-ਕਾਨੂੰਨੀ ਸਜ਼ਾ ਕੱਟ ਰਹੇ ਰਾਜਨੀਤਕ ਕੈਦੀਆਂ ਦੀ ਜਲਦੀ ਤੋਂ ਜਲਦੀ ਰਿਹਾਈ ਕਰੇ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਇੱਥੋਂ ਦੇ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਨੂੰ ਮੀਡੀਆ ਵਿਚ ਥਾਂ ਨਹੀਂ ਦਿੱਤੀ ਜਾ ਰਹੀ। ਇਸ ਦੇ ਇਲਾਵਾ ਇੱਥੇ ਦੀ ਰਿਪੋਰਟਿੰਗ ਕਰਨ 'ਤੇ ਰੋਕ ਵੀ ਲਗਾਈ ਗਈ ਹੈ। ਇਨ੍ਹਾਂ ਗੱਲਾਂ ਤੋਂ ਇਹ ਸਾਫ਼ ਹੁੰਦਾ ਹੈ ਕਿ ਪਾਕਿਸਤਾਨ ਨਹੀਂ ਚਾਹੁੰਦਾ ਕਿ ਉਸ ਦਾ ਅਸਲੀ ਚਿਹਰਾ ਦੁਨੀਆ ਅੱਗੇ ਆਵੇ।
ਭਾਰਤੀ ਸੈਨਾ ਨੇ ਪੂਰਬੀ ਲੱਦਾਖ 'ਚ ਫੜੇ ਚੀਨੀ ਸੈਨਿਕ ਨੂੰ ਸੌਂਪਿਆ : ਚੀਨੀ ਰੱਖਿਆ ਮੰਤਰਾਲਾ
NEXT STORY