ਨਿਊਯਾਰਕ - ਅਮਰੀਕਾ ਦੇ ਮਿਨੇਸੋਟਾ ਰਾਜ ਦੇ ਮਿਨੀਪੋਲਸ ਸ਼ਹਿਰ ਵਿਚ ਇਕ ਅਸ਼ਵੇਤ ਜਾਰਜ ਲਾਇਡ ਦੀ ਪੁਲਸ ਹਿਰਾਸਤ ਵਿਚ ਮੌਤ ਹੋਣ ਤੋਂ ਬਾਅਦ ਅਮਰੀਕਾ ਵਿਚ 30 ਸ਼ਹਿਰਾਂ ਵਿਚ ਦੰਗੇ ਭੜਕ ਗਏ ਹਨ, ਇਨਾਂ ਦੰਗਿਆਂ ਵਿਚ ਹੁਣ ਤੱਕ 2 ਲੋਕਾਂ ਦੀ ਮੌਤ ਹੋਈ ਹੈ, ਇਸ ਵਿਚਾਲੇ ਪੁਲਸ ਅਤੇ ਸੁਰੱਖਿਆ ਬਲ ਹਾਲਾਤਾਂ ਨੂੰ ਕਾਬੂ ਕਰਨ ਲਈ ਸਖਤ ਮਿਹਨਤ ਕਰ ਰਹੇ ਹਨ। ਜਾਰਜ ਲਾਇਡ ਦੀ ਮੌਤ ਨਾਲ ਗੁੱਸੇ ਵਿਚ ਆਏ ਲੋਕਾਂ ਨੇ ਵ੍ਹਾਈਟ ਹਾਊਸ ਦੇ ਬਾਹਰ ਪ੍ਰਦਰਸ਼ਨ ਕੀਤਾ। ਟੈਕਸਾਸ ਰਾਜ ਦੇ ਹਿਊਸਟਨ ਵਿਚ ਸ਼ੁੱਕਰਵਾਰ ਦੀ ਰਾਤ ਕਰੀਬ 200 ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਜਦਕਿ ਮਿਨੀਪੋਲਸ ਵਿਚ 50 ਲੋਕਾਂ ਦੀ ਗਿ੍ਰਫਤਾਰੀ ਹੋਈ ਹੈ।
ਟਰੰਪ ਬੋਲੇ - ਪ੍ਰਦਰਸ਼ਨਕਾਰੀਆਂ ਨੂੰ ਜਾਰਜ ਲਾਇਡ ਤੋਂ ਲੈਣਾ-ਦੇਣਾ ਨਹੀਂ
ਇਸ ਵਿਚਾਲੇ ਵ੍ਹਾਈਟ ਹਾਊਸ ਦੇ ਬਾਹਰ ਹੋਏ ਪ੍ਰਦਰਸ਼ਨਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕੀਤਾ ਅਤੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਜਾਰਜ ਲਾਇਡ ਦੀ ਮੌਤ ਨਾਲ ਜ਼ਿਆਦਾ ਲੈਣਾ-ਦੇਣਾ ਨਹੀਂ ਹੈ ਅਤੇ ਉਹ ਸਿਰਫ ਵ੍ਹਾਈਟ ਹਾਊਸ ਦੇ ਬਾਹਰ ਸਮੱਸਿਆ ਖੜ੍ਹੀ ਕਰਨ ਆਏ ਹਨ, ਸੀਕ੍ਰੇਟ ਸਰਵਿਸ ਨੇ ਇਨ੍ਹਾਂ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਹੈਂਡਲ ਕਰ ਲਿਆ ਹੈ।
ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ
ਇਸ ਵਿਚਾਲੇ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਨੇ ਸ਼ਹਿਰ ਵਿਚ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਨਾਲ ਬਿਲਕੁਲ ਉਸੇ ਤਰ੍ਹਾਂ ਵਿਵਹਾਰ ਕੀਤਾ ਜਾਵੇਗਾ ਜਿਵੇਂ ਬੀਤੀ ਰਾਤ ਕੀਤਾ ਗਿਆ ਸੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਜਾਵੇਗਾ।
ਕੋਰੋਨਾ ਮਰੀਜ਼ ਦੇ ਅੰਤਿਮ ਸੰਸਕਾਰ 'ਚ ਇਕੱਠੀ ਹੋਈ ਭੀੜ, 18 ਹੋਏ ਇਨਫੈਕਟਿਡ
NEXT STORY