ਮੁੰਬਈ: ਕੋਰੋਨਾ ਵਾਇਰਸ ਤੋਂ ਬਚਾਅ ਲਈ ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੈ। ਇਸ ਵਿਚ ਥੋੜੀ ਜਿਹੀ ਵੀ ਲਾਪਰਵਾਹੀ ਇਨਫੈਕਸ਼ਨ ਫੈਲਾ ਸਕਦੀ ਹੈ। ਇਸ ਦਾ ਉਦਾਹਰਣ ਮੁੰਬਈ ਦੇ ਉਲਹਾਸਨਗਰ ਵਿਚ ਦੇਖਣ ਨੂੰ ਮਿਲਿਆ, ਜਿਥੇ ਕੋਰੋਨਾ ਪਾਜ਼ੇਟਿਵ ਮਹਿਲਾ ਦੇ ਅੰਤਿਮ ਸੰਸਕਾਰ ਵਿਚ ਗਏ 18 ਲੋਕਾਂ ਨੂੰ ਵੀ ਇਨਫੈਕਟਿਡ ਪਾਇਆ ਗਿਆ ਹੈ। ਇਹ ਸਾਰੇ ਲੋਕ ਮ੍ਰਿਤਕਾ ਦੇ ਦੋਸਤ, ਰਿਸ਼ਤੇਦਾਰ ਤੇ ਪਰਿਵਾਰ ਦੇ ਮੈਂਬਰ ਸਨ।
ਉਲਹਾਸਨਗਰ ਵਿਚ ਇਕ ਹੀ ਮਹੀਨੇ ਵਿਚ ਇਸ ਤਰ੍ਹਾਂ ਦਾ ਇਹ ਦੂਜਾ ਮਾਮਲਾ ਹੈ। ਨਿਯਮਾਂ ਮੁਤਾਬਕ ਅੰਤਿਮ ਸੰਸਕਾਰ ਵਿਚ ਵੀ ਭੀੜ ਨਹੀਂ ਇਕੱਠੀ ਕਰਨੀ ਹੈ ਤੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਜ਼ਰੂਰੀ ਹੈ। ਇਸ ਨਾਲ ਤੋਂ ਪਹਿਲਾਂ 5 ਮਈ ਨੂੰ 50 ਸਾਲਾ ਕੋਰੋਨਾ ਸ਼ੱਕੀ ਦੀ ਮੌਤ ਹੋ ਗਈ ਸੀ। ਉਲਹਾਸਨਗਰ ਦੇ ਖੰਨਾ ਕੰਪਾਊਂਡ ਏਰੀਆ ਵਿਚ ਵਿਅਕਤੀ ਦੇ ਅੰਤਿਮ ਸੰਸਕਾਰ ਵਿਚ ਬਹੁਤ ਸਾਰੇ ਲੋਕਾ ਇਕੱਠੇ ਹੋ ਗਏ ਤੇ 20 ਤੋਂ ਵਧੇਰੇ ਲੋਕ ਕੋਰੋਨਾ ਨਾਲ ਇਨਫੈਕਟਿਡ ਹੋਏ।
ਪਰਿਵਾਰ ਵਾਲਿਆਂ ਖਿਲਾਫ ਹੋਵੇਗੀ ਐਫ.ਆਈ.ਆਰ.
ਉਲਹਾਸਨਗਰ ਨਗਰ ਪਾਲਿਕਾ ਦੇ ਮੁੱਖ ਸਿਹਤ ਅਧਿਕਾਰੀ ਸੁਹਾਸ ਮਨਹੋਲਕਰ ਨੇ ਕਿਹਾ ਕਿ ਅਸੀਂ ਜਨਤਾ ਨੂੰ ਵਾਰ-ਵਾਰ ਅਪੀਲ ਕੀਤੀ ਹੈ ਕਿ ਸੂਬਾ ਸਰਕਾਰ ਵਲੋਂ ਜਾਰੀ ਨਿਯਮਾਂ ਦਾ ਪਾਲਣ ਕਰਨ ਤੇ ਲਾਸ਼ ਦੇ ਅੰਤਿਮ ਸੰਸਕਾਰ ਸਮੇਂ ਦੱਸੇ ਗਏ ਤਰੀਕਿਆਂ ਨੂੰ ਵਰਤੋਂ ਵਿਚ ਲਿਆਉਣ। ਇਸ ਮਾਮਲੇ ਵਿਚ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਨਿਯਮਾਂ ਦਾ ਉਲੰਘਣ ਕੀਤਾ ਹੈ, ਅਜਿਹੇ ਵਿਚ ਅਸੀਂ ਐਫ.ਆਈ.ਆਰ. ਦਰਜ ਕਰਵਾਵਾਂਗੇ।
ਰੂਸ 'ਚ ਕੋਰੋਨਾਵਾਇਰਸ ਦੇ ਰਿਕਾਰਡ ਮਾਮਲੇ ਆਏ ਸਾਹਮਣੇ
NEXT STORY