ਫਲੋਰੀਡਾ— ਇਹ ਘਟਨਾ ਫਲੋਰੀਡਾ ਦੇ ਕਲੀਅਰਵਾਟਰ ਸ਼ਹਿਰ ਦੀ ਹੈ । ਇੱਥੇ ਫਲੋਰੀਡਾ ਪੁਲਸ ਨੇ ਜਨਤਕ ਜਗ੍ਹਾ ਉੱਤੇ ਅਸ਼ਲੀਲ ਹਰਕਤਾਂ ਕਰਨ ਉੱਤੇ 26 ਦੀ ਇਕ ਔਰਤ ਅਤੇ 50 ਸਾਲ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵਾਂ ਉੱਤੇ ਇਕ ਪਰਿਵਾਰ ਦੇ ਸਾਹਮਣੇ ਨਸ਼ੇ ਵਿਚ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਹੈ ।
ਪ੍ਰੇਮਿਕਾ ਨੇ ਜਨਤਕ ਜਗ੍ਹਾ ਉੱਤੇ ਸਬੰਧ ਬਣਾਉਣ ਲਈ ਕੀਤੀ ਜ਼ਬਰਦਸਤੀ
ਇਕ ਅੰਗਰੇਜ਼ੀ ਵੈਬਸਾਈਟ ਦੀ ਖਬਰ ਅਨੁਸਾਰ ਇਸ ਜੋੜੇ ਵੱਲੋਂ ਇਸ ਤਰ੍ਹਾਂ ਦੀ ਅਸ਼ਲੀਲ ਹਰਕਤ ਕਰਨ ਤੋਂ ਬਾਅਦ ਪਰਿਵਾਰ ਦੇ ਇਕ ਵਿਅਕਤੀ ਨੇ ਪੁਲਸ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਪੁਲਸ ਮੌਕੇ ਉੱਤੇ ਪੰਹੁਚੀ ਅਤੇ ਦੋਵਾਂ ਦੋਸ਼ੀਆਂ ਨੂੰ ਇਤਰਾਜ਼ਯੋਗ ਹਾਲਤ ਵਿਚ ਗ੍ਰਿਫਤਾਰ ਕਰ ਲਿਆ । ਦੋਸ਼ੀ ਜੇਫਰੀ ਕੇਰਨਨ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਪ੍ਰੇਮਿਕਾ ਅਲੈਕਜੇਂਡਰੀਆ ਰੋਲੇਲ ਨੇ ਸ਼ਰਾਬ ਦੇ ਨਸ਼ੇ ਵਿਚ ਜਨਤਕ ਜਗ੍ਹਾ ਉੱਤੇ ਸਬੰਧ ਬਣਾਉਣ ਲਈ ਜ਼ਬਰਦਸਤੀ ਕੀਤੀ । ਉਥੇ ਹੀ ਦੋਸ਼ੀ ਪ੍ਰੇਮਿਕਾ ਨੇ ਪੁਲਸ ਦੇ ਸਾਹਮਣੇ ਕੁਝ ਨਹੀਂ ਕਿਹਾ । ਫਿਲਹਾਲ ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜ਼ਮਾਨਤ ਉੱਤੇ ਛੱਡ ਦਿੱਤਾ ਹੈ ।
ਜਾਣੋ ਕੌਣ ਨੇ ਰੋਹਿੰਗਿਆ ਮੁਸਲਮਾਨ, ਫੌਜ ਵਲੋਂ ਉਨ੍ਹਾਂ 'ਤੇ ਜ਼ੁਲਮ ਅਤੇ ਪਲਾਇਨ ਦੀ ਵਜ੍ਹਾ
NEXT STORY