ਪੋਰਦੀਨੋਨੇ (ਦਲਵੀਰ ਸਿੰਘ ਕੈਂਥ) ਦ੍ਰਿੜ ਇਰਾਦਿਆਂ ਅਤੇ ਸਖ਼ਤ ਮਿਹਨਤ ਨਾਲ ਇਟਲੀ ਵਿੱਚ ਵਸਦਾ ਭਾਰਤੀ ਭਾਈਚਾਰਾ ਜਿੱਥੇ ਕਾਰੋਬਾਰਾਂ ਵਿੱਚ ਵੱਡੇ ਮੁਕਾਮ ਹਾਸਿਲ ਕਰ ਰਿਹਾ ਹੈ, ਉੱਥੇ ਸਾਡੀ ਨਵੀਂ ਪੀੜ੍ਹੀ ਵਿੱਦਿਆ ਦੇ ਖੇਤਰ ਵਿੱਚ ਉੱਚ ਪੱਧਰੀ ਪੜ੍ਹਾਈ ਕਰਕੇ ਖੂਬ ਨਾਮਣਾ ਖੱਟ ਰਹੀ ਹੈ। ਇਸੇ ਪ੍ਰਕਾਰ ਉੱਤਰੀ ਇਟਲੀ ਦੇ ਪੋਰਦੀਨੋਨੇ ਜ਼ਿਲ੍ਹੇ ਦੇ ਪਰਾਵੀਸਦੋਮੀਨੀ ਸ਼ਹਿਰ ਵਿਖੇ ਰਹਿੰਦੇ ਇਕ ਪੰਜਾਬੀ ਪਰਿਵਾਰ ਦੀ ਹੋਣਹਾਰ ਤੇ ਸੂਝਵਾਨ ਧੀ ਹਰਲੀਨ ਕੌਰ ਨੇ ਬੈਰਗਾਮੋ ਯੁਨੀਵਰਸਿਟੀ ਤੋਂ ਕਮਿਉਨੀਕੇਸ਼ਨ ਸਾਇੰਸ ("ਸਾਇਸਾ ਦੈੱਲੇ ਕੋਮਿੂਉਨੀਕਾਸ਼ੀਓਨੀ) ਵਿੱਚ ਬੈਚੂਲਰ ਕਰਕੇ ਮਾਪਿਆਂ ਦੇ ਨਾਲ਼-ਨਾਲ਼ ਪੂਰੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।


ਪੜ੍ਹੋ ਇਹ ਅਹਿਮ ਖ਼ਬਰ- ਤੇਲ-ਗੈਸ ਦੀਆਂ ਕੀਮਤਾਂ ਨੂੰ ਲੱਗੇਗੀ ਅੱਗ! ਹੋਰਮੁਜ਼ 'ਚ 'ਪੱਕਾ ਟੋਲ' ਲਗਾਉਣ ਦੀ ਤਿਆਰੀ 'ਚ ਈਰਾਨ ਅਤੇ ਓਮਾਨ

ਹਰਲੀਨ ਕੌਰ ਦੇ ਪਿਤਾ ਸਰਵਿੰਦਰਪਾਲ ਸਿੰਘ ਖਹਿਰਾ ਅਤੇ ਮਾਤਾ ਕੁਲਬੀਰ ਕੌਰ ਜੋ ਕਿ ਮੋਹਾਲੀ ਜ਼ਿਲ੍ਹੇ ਦੇ ਪਿੰਡ ਭਾਗੋਮਾਜਰਾ ਨਾਲ ਸਬੰਧਿਤ ਹਨ, ਨੇ ਹਰਲੀਨ ਕੌਰ ਦੀ ਇਸ ਵਿਲੱਖਣ ਪ੍ਰਾਪਤੀ ਤੇ ਅਥਾਂਹ ਖੁਸ਼ੀ ਪ੍ਰਗਟਾਈ ਹੈ ਅਤੇ ਦੱਸਿਆ ਕਿ ਹਰਲੀਨ ਕੌਰ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਕਾਫੀ ਲਗਨ ਅਤੇ ਦਿਲਚਸਪੀ ਰੱਖਦੀ ਹੈ। ਹਰਲੀਨ ਕੌਰ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਹੁਣ ਉਹ ਕਮਿੂਨੀਕੇਸ਼ਨ ਵਿਸ਼ੇ ਵਿੱਚ ਮਾਸਟਰ ਡਿਗਰੀ ਕਰਨ ਲਈ ਅਗਲੀ ਪੜ੍ਹਾਈ ਦੀ ਤਿਆਰੀ ਵਿੱਚ ਜੁਟ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਵਰ ਬੈਂਕ 'ਚ ਹੋਇਆ ਜ਼ਬਰਦਸਤ ਧਮਾਕਾ; ਲਿਫਟ 'ਚ ਫਸੀ ਕੁੜੀ ਦਾ ਘੁਟਿਆ ਦਮ
NEXT STORY