ਬਾਬਾ ਬਕਾਲਾ ਸਾਹਿਬ (ਅਠੌਲਾ)- ਖਿਲਚੀਆਂ ਵਿਖੇ ਧੀ ਵੱਲੋਂ ਆਪਣੇ ਪਿਤਾ ਦੇ ਲਾਇਸੈਂਸੀ ਪਿਸਤੌਲ ਨਾਲ, ਆਪਣੇ ਹੀ ਪਿਤਾ ਨੂੰ ਗੋਲੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ। ਡੀ. ਐੱਸ. ਪੀ. ਸੁਖਪਾਲ ਸਿੰਘ ਬਾਬਾ ਬਕਾਲਾ ਸਾਹਿਬ ਅਤੇ ਐੱਸ. ਐੱਚ. ਓ. ਮੁਖਤਾਰ ਸਿੰਘ ਖਿਲਚੀਆਂ ਨੇ ਦੱਸਿਆ ਕਿ ਖਿਲਚੀਆਂ ਵਿਖੇ ਇਕ ਲੜਕੀ ਸਨੇਹਦੀਪ ਕੌਰ (ਪੁੱਤਰੀ ਪਰਮਿੰਦਰ ਸਿੰਘ, ਵਾਸੀ ਖਿਲਚੀਆਂ), ਜਿਸ ਨੇ ਕਿ ਪਿਛਲੇ ਸਾਲ 2025 ’ਚ +2 ਕੀਤੀ ਸੀ ਅਤੇ ਵਿਦੇਸ਼ (ਆਸਟ੍ਰੇਲੀਆ) ਜਾਣਾ ਚਾਹੁੰਦੀ ਸੀ, ਉਹ ਖੁਲ੍ਹੇ ਵਿਚਾਰਾਂ ਵਾਲੀ ਸੀ। ਉਸ ਦਾ ਪਿਤਾ ਅਤੇ ਘਰ ਦੇ ਉਸ ਨੂੰ ਰੋਕਦੇ ਸਨ ਅਤੇ ਕਥਿਤ ਤੌਰ ’ਤੇ ਉਸ ਦੀ ਕਈ ਵਾਰ ਕੁੱਟਮਾਰ ਵੀ ਕਰਦੇ ਸਨ। ਉਸ ਨੂੰ ਘਰ ਵਿਚ ਹੀ ਬੰਦਿਸ਼ਾਂ ਤਹਿਤ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੋਲੀਆਂ ਮਾਰ ਕੇ ਮੁੰਡੇ ਦਾ ਕਤਲ, ਲਾਸ਼ ਲੈ ਕੇ ਘੁੰਮਦੇ ਰਹੇ ਬਦਮਾਸ਼
ਇਸੇ ਗੱਲ ਤੋਂ ਗੁੱਸੇ ’ਚ ਆ ਕੇ ਸਨੇਹਦੀਪ ਨੇ ਆਪਣੇ ਪਿਤਾ ਉੱਪਰ ਪਿੱਠ ਪਿੱਛੋਂ ਗੋਲੀ ਚਲਾ ਦਿੱਤੀ, ਜੋ ਕਿ ਉਸ ਦੇ ਖੱਬੇ ਪਾਸੇ ’ਚ ਲੱਗੀ। ਜਿਸ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ। ਪੁਲਸ ਨੇ ਮੁਕੱਦਮਾ ਦਰਜ ਕਰ ਕੇ ਕੁੜੀ ਸਨੇਹਦੀਪ ਕੌਰ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਧਾਰਾ 307, 25/54/59 ਤਹਿਤ ਥਾਣਾ ਖਿਲਚੀਆਂ ਵਿਖੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਇਸੈਂਸੀ ਹਥਿਆਰ ਵੀ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ- ਪੰਜਾਬ ’ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਕਈ ਜ਼ਿਲ੍ਹਿਆਂ ’ਚ ਤੇਜ਼ ਹਨ੍ਹੇਰੀ ਤੇ ਮੀਂਹ ਦੀ ਚੇਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ 'ਚ ਸਵਾਰੀਆਂ ਨਾਲ ਭਰੀ ਬੱਸ ਪਲਟੀ, ਮੌਕੇ 'ਤੇ ਪਿਆ ਚੀਕ-ਚਿਹਾੜਾ, 20 ਤੋਂ 22 ਮੁਸਾਫ਼ਰ...
NEXT STORY