ਨਵਾਂਸ਼ਹਿਰ (ਤ੍ਰਿਪਾਠੀ)- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਗਏ 12ਵੀਂ ਦੇ ਨਤੀਜਿਆਂ ਵਿਚ ਸਕੂਲ ਆਫ਼ ਐਮੀਨੈਂਸ ਮਹਿੰਦੀਪੁਰ (ਬਲਾਚੌਰ) ਦੀ ਵਿਦਿਆਰਥਣ ਹਰਸਿਮਰਨਜੀਤ ਕੌਰ ਪੁੱਤਰੀ ਰਾਮਜੀਤ ਨੇ 98.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚੋਂ ਪਹਿਲਾ ਅਤੇ ਪੰਜਾਬ ਭਰ ਵਿਚੋਂ ਮੈਰਿਟ ਸੂਚੀ ਵਿਚ 10ਵਾਂ ਸਥਾਨ ਹਾਸਲ ਕੀਤਾ ਹੈ। ਜਦੋਂ ਕਿ ਸਕੂਲ ਆਫ਼ ਐਮੀਨੈਂਸ ਬੰਗਾ ਦੀ ਵਿਦਿਆਰਥਣ ਪ੍ਰੀਤੀ ਪੁਤਰੀ ਤਾਰਾ ਚੰਦ ਨੇ 97.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ ਅਤੇ ਸਰਕਾਰੀ ਕੰਨਿਆ ਸਕੂਲ ਬਲਾਚੌਰ ਦੀ ਵਿਦਿਆਰਥਣ ਪਨੀਤ ਕੌਰ ਪੁੱਤਰੀ ਗੁਰਮੀਤ ਸਿੰਘ ਨੇ ਤੀਜਾ ਸਥਾਨ ਹਾਸਲ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ: ਜਲੰਧਰ Blast ਮਾਮਲੇ 'ਚ ਮੁੱਖ ਮੁਲਜ਼ਮ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ
ਇਸੇ ਤਰ੍ਹਾਂ ਸਕੂਲ ਆਫ਼ ਐਮੀਨੈਂਸ ਨਵਾਂਸ਼ਹਿਰ ਦੇ ਵਿਦਿਆਰਥੀ ਮਨਵੀਰ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਅਤੇ ਸਰਸਵਤੀ ਪਬਲਿਕ ਸਕੂਲ ਬਲਾਚੌਰ ਦੇ ਵਿਦਿਆਰਥਣ ਸਾਇਨਾ ਪੁੱਤਰੀ ਪ੍ਰੇਮ ਕੁਮਾਰ ਨੇ ਸਾਂਝੇ ਤੌਰ ’ਤੇ 96.8 ਫ਼ੀਸਦੀ ਅੰਕ ਲੈ ਕੇ ਮੈਰਿਟ ਸੂਚੀ ਵਿਚ ਸਥਾਨ ਹਾਸਲ ਕੀਤਾ ਹੈ।
ਜਾਣਕਾਰੀ ਦਿੰਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦਾ ਨਤੀਜਾ 95.62 ਫ਼ੀਸਦੀ ਰਿਹਾ। ਜ਼ਿਲ੍ਹੇ ਵਿਚ 12ਵੀਂ ਦੀ ਬੋਰਡ ਦੀ ਪ੍ਰੀਖਿਆ ਵਿਚ ਕੁੱਲ੍ਹ 5294 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਵਿੱਚੋਂ 5062 ਵਿਦਿਆਰਥੀ ਪਾਸ ਐਲਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਕੁੱਲ੍ਹ ਮਿਲਾ ਕੇ ਪੰਜਾਬ ਦਾ ਨਤੀਜਾ 91.46 ਫ਼ੀਸਦੀ ਰਿਹਾ ਜੋਕਿ ਪਿਛਲੇ ਸਾਲ ਦੇ 91 ਫ਼ੀਸਦੀ ਨਾਲੋਂ ਵਧੀਆ ਰਿਹਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਇਸ ਸਾਲ ਕੁੱਲ੍ਹ 5 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਸਥਾਨ ਹਾਸਲ ਕੀਤਾ ਹੈ, ਜਿਨ੍ਹਾਂ ਵਿਚੋਂ 4 ਵਿਦਿਆਰਥੀ ਸਰਕਾਰੀ ਸਕੂਲਾਂ ਨਾਲ ਸਬੰਧਤ ਹਨ ਅਤੇ ਮੈਰਿਟ ਸੂਚੀ ਵਿਚ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿਚ ਲੜਕੀਆਂ ਦਾ ਦਬਦਬਾ ਰਿਹਾ ਹੈ।

ਮਾਂ ਦੀ ਹੋਣਹਾਰ ਧੀ ਹਰਸਿਮਰਨਜੀਤ ਕੌਰ ਬੈਂਕਿੰਗ ਖੇਤਰ ਵਿਚ ਅਫ਼ਸਰ ਬਣ ਕੇ ਕਰਨਾ ਚਾਹੁੰਦੀ ਹੈ ਦੇਸ਼ ਦੀ ਸੇਵਾ
98.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚੋਂ ਪਹਿਲੇ ਸਥਾਨ ’ਤੇ ਰਹਿਣ ਵਾਲੀ ਹਰਸਿਮਰਨ ਕੌਰ ਬੈਂਕਿੰਗ ਖੇਤਰ ਵਿਚ ਅਧਿਕਾਰੀ ਬਣ ਕੇ ਦੇਸ਼ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਪਲੱਸ ਟੂ ਤੋਂ ਬਾਅਦ ਬੀ. ਕਾਮ ਕਰਕੇ ਉਹ ਬੈਂਕਿੰਗ ਖੇਤਰ ਵਿਚ ਆਉਣ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨਾ ਚਾਹੁੰਦੀ ਹੈ। ਬਿਨਾਂ ਪਿਤਾ ਦੇ ਸਾਏ ਤੋਂ ਘਰੇਲੂ ਔਰਤ ਮਾਂ ਸਤਵਿੰਦਰ ਕੌਰ ਦੀ ਹੋਣਹਾਰ ਬੇਟੀ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਮਾਂ ਅਤੇ ਅਧਿਆਪਕਾਂ ਨੂੰ ਦਿੱਤਾ ਹੈ। ਉਸ ਨੇ ਦੱਸਿਆ ਕਿ ਉਸ ਨੇ ਰੋਜ਼ਾਨਾ ਕਰੀਬ 6 ਘੰਟੇ ਸਖ਼ਤ ਅਭਿਆਸ ਕਰ ਕੇ ਇਹ ਮੁਕਾਮ ਹਾਸਲ ਕੀਤਾ ਹੈ। ਉਸਨੇ ਦੱਸਿਆ ਕਿ ਉਸਨੂੰ ਚੰਗੀਆਂ ਕਿਤਾਬਾਂ ਅਤੇ ਕਹਾਣੀਆਂ ਪੜ੍ਹਨਾ ਪਸੰਦ ਹੈ।

ਇਹ ਵੀ ਪੜ੍ਹੋ: ਜਲੰਧਰ: BSF ਹੈੱਡਕੁਆਰਟਰ ਨੇੜੇ ਹੋਏ ਧਮਾਕਾ ਮਾਮਲੇ 'ਚ ਵੱਡੀ ਅਪਡੇਟ! ਸ਼ਹਿਜ਼ਾਦ ਭੱਟੀ ਨਾਲ ਜੁੜੇ ਤਾਰ
ਏ. ਸੀ. ਮਕੈਨਿਕ ਪਿਤਾ ਗੁਰਮੀਤ ਸਿੰਘ ਤੇ ਗ੍ਰਹਿਣੀ ਮਾਤਾ ਮਨਜੀਤ ਕੌਰ ਦੀ ਹੋਣਹਾਰ ਬੇਟੀ ਪਨੀਤ ਕੌਰ ਡਾਕਟਰ ਬਣ ਕੇ ਕਰਨਾ ਚਾਹੁੰਦੀ ਹੈ ਦੇਸ਼ ਅਤੇ ਸਮਾਜ ਦੀ ਸੇਵਾ
ਜ਼ਿਲ੍ਹੇ ਵਿਚੋਂ ਤੀਜਾ ਸਥਾਨ ਹਾਸਲ ਕਰਨ ਵਾਲੀ ਏ. ਸੀ. ਮਕੈਨਿਕ ਪਿਤਾ ਗੁਰਮੀਤ ਸਿੰਘ ਅਤੇ ਗ੍ਰਹਿਣੀ ਮਾਤਾ ਮਨਜੀਤ ਕੌਰ ਦੀ ਹੋਣਹਾਰ ਬੇਟੀ ਪਨੀਤ ਕੌਰ ਐੱਮ. ਬੀ. ਬੀ. ਐੱਸ. ਕਰਨ ਤੋਂ ਬਾਅਦ ਕਾਰਡੀਓਲੋਜਿਸਟ ਡਾਕਟਰ ਬਣ ਕੇ ਸਮਾਜ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੰਦੇ ਹੋਏ ਪਨੀਤ ਕੌਰ ਨੇ ਕਿਹਾ ਕਿ ਉਹ ਆਰਟ ਐਂਡ ਕ੍ਰਾਫਟ ਅਤੇ ਪੇਂਟਿੰਗ ਦੀ ਸ਼ੌਕੀਨ ਹੈ। ਉਸ ਨੇ ਦੱਸਿਆ ਕਿ ਉਸ ਨੇ ਰੋਜ਼ਾਨਾ ਕਰੀਬ 6 ਘੰਟੇ ਡੂੰਘਾਈ ਨਾਲ ਅਧਿਐਨ ਕਰ ਕੇ ਇਹ ਮੁਕਾਮ ਹਾਸਲ ਕੀਤਾ ਹੈ। ਉਸਨੇ ਦੱਸਿਆ ਕਿ ਉਸਨੇ ਮੈਡੀਕਲ ਵਿਸ਼ੇ ਵਿੱਚ ਪਲੱਸ ਟੂ ਦੀ ਪ੍ਰੀਖਿਆ ਪਾਸ ਕੀਤੀ ਹੈ ਅਤੇ ਭਵਿੱਖ ਵਿਚ ਉਹ ਐੱਮ.ਬੀ.ਬੀ.ਐੱਸ. ਕਰਨਾ ਚਾਹੁੰਦੀ ਹੈ।

ਹੋਣਹਾਰ ਬੇਟੀ ਮਨਵੀਰ ਕੌਰ ਮੈਡੀਸਨ ਵਿਚ ਰਿਸਰਚ ਕਰਕੇ ਬਣਾਉਣਾ ਚਾਹੁੰਦੀ ਹੈ ਆਪਣਾ ਕਰੀਅਰ
ਜ਼ਿਲ੍ਹੇ ਭਰ ਵਿਚੋਂ 96.8 ਫ਼ੀਸਦੀ ਅੰਕ ਲੈ ਕੇ ਚੌਥਾ ਸਥਾਨ ਹਾਸਲ ਪਿਤਾ ਗੁਰਪ੍ਰੀਤ ਸਿੰਘ ਅਤੇ ਮਾਤਾ ਭੁਪਿੰਦਰ ਕੌਰ ਦੀ ਹੋਣਹਾਰ ਧੀ ਮਨਵੀਰ ਕੌਰ ਡਾਕਟਰੀ ਵਿਚ ਰਿਸਰਚ ਕਰ ਕੇ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਪਲੱਸ ਟੂ ਦੀ ਪ੍ਰੀਖਿਆ ਮੈਡੀਕਲ ਵਿਸ਼ੇ ਨਾਲ ਪਾਸ ਕੀਤੀ ਹੈ ਅਤੇ ਭਵਿੱਖ ਵਿਚ ਉਹ ਮੈਡੀਕਲ ਵਿਸ਼ੇ ਵਿਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੈਡੀਕਲ ਵਿਚ ਰਿਸਰਚ ਕਰਨਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਕਿਤਾਬਾਂ ਪੜ੍ਹਨਾ ਅਤੇ ਫ਼ਿਲਮਾਂ ਵੇਖਣਾ ਉਸ ਦਾ ਸ਼ੌਕ ਹੈ। ਉਸ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 13 ਤੇ 14 ਨੂੰ ਭਾਰੀ ਮੀਂਹ, 12 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚੰਡੀਗੜ੍ਹ ਦੇ GMCH-32 ਹਸਪਤਾਲ 'ਚ OPD ਦਾ ਸਮਾਂ ਬਦਲਿਆ, ਪੜ੍ਹੋ ਕੀ ਹੈ ਨਵਾਂ ਸ਼ਡਿਊਲ
NEXT STORY