ਮਿਲਾਨ (ਬਿਊਰੋ): ਬੀਤੇ ਦਿਨੀਂ ਇਟਲੀ ਦੇ ਜ਼ਿਲ੍ਹਾ ਮਾਨਤੋਵਾ ਵਿਚ ਪੈਂਦੇ ਪਾਲੀਦਾਨੋ ਵਿਖੇ ਹੋਏ ਸੜਕ ਹਾਦਸੇ ਵਿਚ 37 ਸਾਲਾ ਪੰਜਾਬਣ ਭਾਰਤੀ ਸੈਣੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਸੁਜਾਰਾ ਸ਼ਹਿਰ ਦੇ ਵੀਆ ਅਲੈਂਦੇ ਵਿਚ ਸ਼ਾਮ ਨੂੰ ਪੈਦਲ ਜਾ ਰਹੀ ਸੀ, ਕਿ ਸੜਕ ਪਾਰ ਕਰਨ ਲੱਗਿਆਂ ਉਹ ਕਾਰ ਦੀ ਚਪੇਟ ਵਿੱਚ ਆ ਗਈ। ਜ਼ਖਮੀ ਹਾਲਤ ਵਿੱਚ ਭਾਰਤੀ ਸੈਣੀ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਜ਼ਖਮਾਂ ਦੀ ਤਾਬ ਨਾ ਸਹਿੰਦਿਆ ਉਹ ਦਮ ਤੋੜ ਗਈ।
ਪੜ੍ਹੋ ਇਹ ਅਹਿਮ ਖ਼ਬਰ -ਰਿਪੁਦਮਨ ਸਿੰਘ ਮਲਿਕ ਦੇ ਕਤਲ ਮਾਮਲੇ 'ਚ ਕੈਨੇਡਾ 'ਚ ਦੋ ਵਿਅਕਤੀ ਗ੍ਰਿਫ਼ਤਾਰ
ਮ੍ਰਿਤਕਾ ਪਿਛਲੇ ਲੰਬੇ ਸਮੇਂ ਤੋਂ ਆਪਣੇ ਪਤੀ ਨਾਲ ਇਟਲੀ ਵਿੱਚ ਰਹਿ ਰਹੀ ਸੀ।ਉਹਨਾਂ ਦੇ 2 ਬੱਚੇ ਹਨ, ਜਿਹਨਾਂ ਦੀ ਉਮਰ 15 ਅਤੇ 11 ਸਾਲ ਦੱਸੀ ਗਈ ਹੈ। ਮ੍ਰਿਤਕਾ ਦੇ ਪਤੀ ਰਿੰਕੂ ਸੈਣੀ ਨੇ ਦੱਸਿਆ ਕਿ ਕਾਗਜ਼ੀ ਕਾਰਵਾਈ ਤੋਂ ਬਾਅਦ ਆਪਣੀ ਪਤਨੀ ਦੀ ਮ੍ਰਿਤਕ ਦੇਹ ਨੂੰ ਭਾਰਤ ਲੈ ਕੇ ਜਾਣਗੇ, ਜਿੱਥੇ ਉਸ ਦਾ ਸੰਸਕਾਰ ਕੀਤਾ ਜਾਵੇਗਾ। ਇਟਲੀ ਵਿਚਲੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਹੋਰ ਸ਼ਖਸੀਅਤਾਂ ਦੁਆਰਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਉਮੀਦ ਦੀ ਕਿਰਨ : HIV ਤੋਂ ਠੀਕ ਹੋਇਆ 'ਚੌਥਾ' ਮਰੀਜ਼, 31 ਸਾਲ ਤੋਂ ਪੀੜਤ ਸੀ ਵਾਇਰਸ ਨਾਲ
NEXT STORY