ਕੈਨਬਰਾ– ਪੰਜਾਬੀਆਂ ਲਈ ਬੇਹੱਦ ਖ਼ੁਸ਼ੀ ਵਾਲੀ ਖਬਰ ਹੈ। ਹੁਣ ਕੈਨਬਰਾ ਦੇ ਸਕੂਲਾਂ 'ਚ ਪੰਜਾਬੀ ਪੜ੍ਹਾਈ ਜਾ ਸਕਦੀ ਹੈ। ਪੰਜਾਬੀ ਅਤੇ ਹਿੰਦੀ ਭਾਸ਼ਾ ਨੂੰ ACT ਦੇ ਸਰਕਾਰੀ ਸਕੂਲਾਂ ਵਿੱਚ ਲਿਆਂਦੇ ਜਾਣ ਨੂੰ ਲੈ ਕੇ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਕੁਈਨਬੇਅਨ ਕੈਨਬਰਾ ਮਲਟੀਕਲਚਰਲ ਕੌਂਸਲ ਦੇ ਡਾਇਰੈਕਟਰ ਕਮਲਜੀਤ ਸਿੰਘ ਕੈਮੀ JP ਨੇ ਜਾਣਕਾਰੀ ਦਿੱਤੀ ਕਿ ACT ਸਰਕਾਰ ਵੱਲੋਂ ਪੰਜਾਬੀ ਅਤੇ ਹਿੰਦੀ ਭਾਸ਼ਾ ਸਿੱਖਿਆ ਸਰਵੇਖਣ 21 ਜੁਲਾਈ 2025 ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਸਰਵੇਖਣ ACT ਸਰਕਾਰ ਦੇ YourSay online community engagement platform 'ਤੇ 6 ਹਫ਼ਤਿਆਂ ਲਈ ਲਾਈਵ ਰਹੇਗਾ ਅਤੇ 29 ਅਗਸਤ 2025 ਨੂੰ ਬੰਦ ਹੋਵੇਗਾ।
ਸਰਵੇਖਣ ਮੌਕੇ Education Directorate ਵੱਲੋਂ ਪੰਜਾਬੀ ਅਤੇ ਹਿੰਦੀ ਭਾਸ਼ਾ ਭਾਸ਼ਾ ਵਾਲੀਆਂ ਕਮਿਊਨਟੀਜ਼ ਨਾਲ ਫੋਕਸ ਗਰੁੱਪ ਵਿਚਾਰ-ਚਰਚਾ ਵੀ ਕਰਵਾਈ ਜਾਵੇਗੀ ਤਾਂ ਜੋ ਸਰਵੇਖਣ ਦੇ ਨਤੀਜੇ ਹੋਰ ਵੀ ਅਸਲ ਜ਼ਮੀਨੀ ਹਕੀਕਤਾਂ ਨੂੰ ਦਰਸਾ ਸਕਣ।
ਕੈਮੀ ਸਿੰਘ ਨੇ ਸਰਕਾਰ ਦੇ ਇਸ ਕਦਮ ਦੀ ਸਤਿਕਾਰ ਕਰਦਿਆਂ ਕਿਹਾ ਕਿ ਮੈਂ ਸਰਵੇਖਣ ਦੀ ਤਿਆਰੀ ਵਿੱਚ ਕਮਿਊਨਟੀ ਵੱਲੋਂ ਮਿਲੀ ਸਹਿਯੋਗ ਅਤੇ ਭਰੋਸੇ ਲਈ ਦਿਲੋਂ ਧੰਨਵਾਦ ਕਰਦਾ ਹਾਂ। ਇਹ ਉਪਰਾਲਾ ਸਾਡੀ ਮਾਂ-ਬੋਲੀ ਪੰਜਾਬੀ ਅਤੇ ਹਿੰਦੀ ਨੂੰ ਵਿਦਿਆਕ ਢਾਂਚੇ ਵਿੱਚ ਮਜ਼ਬੂਤ ਢੰਗ ਨਾਲ ਲਿਆਉਣ ਵੱਲ ਇੱਕ ਇਤਿਹਾਸਕ ਕਦਮ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਸਰਵੇਖਣ ਦੀ ਜਾਣਕਾਰੀ ਨੂੰ ਹੋਰ ਵਧੇਰੇ ਲੋਕਾਂ ਤੱਕ ਪਹੁੰਚਾਉਣ ਲਈ ਭਰਸੇਯੋਗ ਤਰੀਕੇ ਨਾਲ ਕੰਮ ਕਰਦੇ ਰਹਿਣਗੇ। ਜੇ ਕਿਸੇ ਤਾਰੀਖ ਜਾਂ ਕਾਰਜ ਵਿੱਚ ਤਬਦੀਲੀ ਹੋਈ ਤਾਂ ਕਮਿਊਨਟੀ ਨੂੰ ਤੁਰੰਤ ਅਗਾਹ ਕਰ ਦਿੱਤਾ ਜਾਵੇਗਾ ਇਹ ਸਰਵੇਖਣ ਪੰਜਾਬੀ ਅਤੇ ਹਿੰਦੀ ਭਾਸ਼ਾ ਦੀ ਪਛਾਣ, ਸੰਸਕਾਰ ਅਤੇ ਵਿਰਾਸਤ ਨੂੰ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਯਾਤਰਾ ਵਿੱਚ ਇੱਕ ਮਜ਼ਬੂਤ ਕਦਮ ਹੈ।
CM ਮਾਨ ਦੀਆਂ ਕੈਪਟਨ ਨੂੰ ਖਰੀਆਂ-2 ਤੇ ਸੁਖਪਾਲ ਖਹਿਰਾ ਖ਼ਿਲਾਫ਼ ਕਾਰਵਾਈ ਦੀ ਤਿਆਰੀ, ਪੜ੍ਹੋ TOP-10 ਖ਼ਬਰਾਂ
NEXT STORY