ਬਰੈਂਪਟਨ- ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਦੋ ਪੰਜਾਬੀਆਂ ਨੂੰ ਵਾਹਨ ਚੋਰੀ ਕਰਨ ਦੋਸ਼ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ। ਖਬਰ ਹੈ ਕਿ ਸ਼ਨੀਵਾਰ ਤੜਕੇ ਬਰੈਂਪਟਨ ਗੈਸ ਸਟੇਸ਼ਨ ਨੇੜਿਓਂ ਪੁਲਸ ਨੇ ਦੋ ਪੰਜਾਬੀਆਂ ਨੂੰ ਵਾਹਨ ਚੋਰੀ ਦੇ ਦੋਸ਼ ਤਹਿਤ ਹਿਰਾਸਤ ਵਿਚ ਲਿਆ। ਇਨ੍ਹਾਂ ਦੀ ਪਛਾਣ ਬਰੈਂਪਟਨ ਵਾਸੀ 42 ਸਾਲਾ ਮਨਿੰਦਰਜੀਤ ਢੀਂਡਸਾ ਅਤੇ 22 ਸਾਲਾ ਅਰਸ਼ਦੀਪ ਢਿੱਲੋਂ ਵਜੋਂ ਹੋਈ ਹੈ। ਦੋਹਾਂ 'ਤੇ ਚੋਰੀ ਸਣੇ ਹੋਰ ਵੀ ਕੁਝ ਦੋਸ਼ ਲੱਗੇ ਹਨ।
ਪੀਲ ਰੀਜਨਲ ਪੁਲਸ ਦਾ ਕਹਿਣਾ ਹੈ ਕਿ ਹੰਬਰਵੈਸਟ ਪਾਰਕਵੇਅ ਅਤੇ ਗੋਰਵੇ ਡਰਾਈਵ ਖੇਤਰ ਵਿਚ ਘੁੰਮ ਰਹੇ ਅਧਿਕਾਰੀਆਂ ਨੂੰ ਸ਼ਨੀਵਾਰ ਤੜਕੇ 4 ਵਜੇ ਇਕ ਸ਼ੱਕੀ ਵਾਹਨ ਬਾਰੇ ਫੋਨ ਆਇਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਹਾਂ ਪੰਜਾਬੀਆਂ ਨੇ ਹਾਲਟਨ ਰੀਜਨ ਤੋਂ ਪਿਕ ਅਪ ਟਰੱਕ ਚੋਰੀ ਕੀਤਾ ਸੀ।
ਪੁਲਸ ਵਾਲਿਆਂ ਨੇ ਵਾਹਨ ਵਿਚ ਸਵਾਰ ਦੋਹਾਂ ਪੰਜਾਬੀਆਂ ਨੂੰ ਰੋਕਣ ਲਈ ਡੀਫਲੇਸ਼ਨ ਡਿਵਾਇਸ ਦੀ ਵਰਤੋਂ ਕੀਤੀ ਪਰ ਉਹ ਭੱਜ ਨਿਕਲੇ। ਕਾਫੀ ਦੌੜ-ਭੱਜ ਮਗਰੋਂ ਪੁਲਸ ਨੇ ਇਨ੍ਹਾਂ ਦੋਹਾਂ ਨੂੰ ਹਿਰਾਸਤ ਵਿਚ ਲਿਆ। ਇਨ੍ਹਾਂ ਦੋਹਾਂ ਨੂੰ ਸ਼ਨੀਵਾਰ ਨੂੰ ਬਰੈਂਪਟਨ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੋਸ਼ ਹੈ ਕਿ ਇਨ੍ਹਾਂ ਦੋਹਾਂ ਨੇ ਇਕ ਪਿਕਅਪ ਟਰੱਕ ਪਹਿਲਾਂ ਚੋਰੀ ਕੀਤਾ ਸੀ ਤੇ ਹੁਣ ਇਕ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਹਰ ਰਾਤ, ਹਰ ਦਿਨ ਨਾ ਥੱਕਣ ਦੇਵੇਗਾ ਨਾ ਰੁੱਕਣ ਦੇਵੇਗਾ ਇਹ ਦੇਸੀ ਇਲਾਜ
NEXT STORY